ਮੁਫ਼ਤ ਕੈਂਪ ਦੌਰਾਨ 53 ਮਰੀਜ਼ਾਂ ਦੇ ਗੋਡਿਆਂ ਤੇ ਜੋੜਾਂ ਦੀ ਜਾਂਚ ਮੁਫ਼ਤ ਕੈਂਪ ਦੌਰਾਨ 53 ਮਰੀਜ਼ਾਂ ਦੇ ਗੋਡਿਆਂ ਤੇ ਜੋੜਾਂ ਦੀ ਜਾਂਚ
Publish Date: Sun, 20 Sep 2026 05:10 PM (IST)
Updated Date: Mon, 21 Sep 2026 04:03 AM (IST)
ਜੋੜਾਂ ਦੇ ਰੋਗ ਤੇਜ਼ੀ ਨਾਲ ਵਧਣ ਦਾ ਮੁੱਖ ਕਾਰਨ ਸਰੀਰਕ ਕਸਰਤ ਦੀ ਘਾਟ : ਡਾ. ਮੁਨੀਸ਼ ਗੁਪਤਾ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾਂ ਮੰਡੀ : ਹੈਲਪ ਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਮੰਡੀ ਵੱਲੋਂ ਸਥਾਨਕ ਸ੍ਰੀ ਗੀਤਾ ਭਵਨ ਵਿਖੇ ਗੋਡਿਆਂ ਅਤੇ ਜੋੜਾਂ ਦੀ ਜਾਂਚ ਸਬੰਧੀ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਐੱਮ.ਜੀ. ਹਸਪਤਾਲ ਬਠਿੰਡਾ ਦੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਮੁਨੀਸ਼ ਗੁਪਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ 53 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਮੁਨੀਸ਼ ਗੁਪਤਾ ਨੇ ਮਰੀਜ਼ਾਂ ਨੂੰ ਜੋੜਾਂ ਅਤੇ ਗੋਡਿਆਂ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਅ ਲਈ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸਰੀਰਕ ਕਸਰਤ ਘਟਣ ਕਾਰਨ ਜੋੜਾਂ ਨਾਲ ਸਬੰਧਤ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਬੈਠੇ ਰਹਿਣ ਦੀ ਆਦਤ ਅਤੇ ਜੀਵਨ-ਸ਼ੈਲੀ ਵਿੱਚ ਆਈਆਂ ਤਬਦੀਲੀਆਂ ਪੈਦਲ ਚੱਲਣ ਜਾਂ ਸਾਈਕਲ ਚਲਾਉਣ ਦੀ ਬਜਾਏ ਮਸ਼ੀਨਰੀ ਦੀ ਵਰਤੋਂ ਕਾਰਨ ਗੋਡਿਆਂ ਅਤੇ ਜੋੜਾਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੀ ਸਮਰੱਥਾ ਅਨੁਸਾਰ ਨਿਯਮਿਤ ਸਰੀਰਕ ਕਸਰਤ ਕਰਨ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕੀਤੀ। ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜੋੜਾਂ ਅਤੇ ਗੋਡਿਆਂ ਦੀਆਂ ਬਿਮਾਰੀਆਂ ਤੋਂ ਬਚਾਅ, ਸਾਵਧਾਨੀਆਂ ਅਤੇ ਇਲਾਜ ਸਬੰਧੀ ਲੋੜੀਂਦੀ ਜਾਣਕਾਰੀ ਵੀ ਦਿੱਤੀ ਗਈ। ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਨੇ ਸੰਸਥਾਂ ਵੱਲੋਂ ਡਾਕਟਰ ਅਤੇ ਉਹਨਾਂ ਦੀ ਟੀਮ ਨੂੰ ਸਨਮਾਨਿਤ ਕਰਦਿਆਂ ਧੰਨਵਾਦ ਵੀ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ, ਲਲਿਤ ਬਖਤੂ, ਕਾਲਾ ਬੰਗੀ, ਸ਼ੰਮੀ ਬਖਤੂ, ਰਾਹੁਲ ਭਾਗੀਵਾਂਦਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।