ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਲੋਕ ਮੇਲੇ ‘ਚ ਬਾਜ਼ੀ ਮਾਰੀ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਲੋਕ ਮੇਲੇ ‘ਚ ਬਾਜ਼ੀ ਮਾਰੀ
Publish Date: Mon, 12 Oct 2026 04:39 PM (IST)
Updated Date: Mon, 12 Oct 2026 04:41 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਕਾਲਜ ਪ੍ਰਿੰਸੀਪਲ ਡਾਕਟਰ ਸਤਿੰਦਰ ਕੌਰ ਮਾਨਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਬਠਿੰਡਾ-ਫਰੀਦਕੋਟ ਜ਼ੋਨ ਦੇਖੇਤਰੀ ਯੁਵਕ ਅਤੇ ਲੋਕ ਮੇਲੇ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ। ਯੂਥਕੋਆਰਡੀਨੇਟਰ ਡਾ. ਸਿਮਰਜੀਤ ਕੌਰ ਅਤੇ ਕੋ-ਕੋਆਰਡੀਨੇਟਰ ਪ੍ਰੋ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੋਕਕਲਾਵਾਂ ਵਿੱਚੋਂ ਕਢਾਈ ਦੇ ਮੁਕਾਬਲਿਆਂ ਵਿੱਚ ਬੀਕਾਮ ਭਾਗ ਤੀਜਾ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇਪਹਿਲਾ, ਛਿੱਕੂ ਬਣਾਉਣ ਦੇ ਮੁਕਾਬਲਿਆਂ ਵਿਚ ਬੀਐਸਸੀ (ਐਫਟੀ) ਭਾਗ ਦੂਜਾ ਦੀ ਵਿਦਿਆਰਥਣਮਨਵੀਰ ਕੌਰ ਨੇ ਪਹਿਲਾ ਸਥਾਨ, ਨਾਲਾ ਬਣਾਉਣ ਦੇ ਮੁਕਾਬਲਿਆਂ ਵਿੱਚ ਬੀਐਸਸੀ.(ਐਫਟੀ) ਭਾਗਤੀਜਾ ਦੀ ਵਿਦਿਆਰਥਣ ਕੁਲਦੀਪ ਕੌਰ ਨੇ ਦੂਜਾ ਸਥਾਨ, ਖਿੱਦੋ ਬਣਾਉਣ ਦੇ ਮੁਕਾਬਲਿਆਂ ਵਿੱਚ ਬੀਐਸਸੀ.(ਐਫਟੀ)ਭਾਗ ਪਹਿਲਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਦੂਜਾ ਸਥਾਨ, ਪਰਾਂਦਾ ਬਣਾਉਣ ਦੇਮੁਕਾਬਲਿਆਂ ਵਿੱਚ ਬੀਐਸਸੀ ਨਾਨ ਮੈਡੀਕਲ ਭਾਗ ਦੂਜਾ ਦੀ ਵਿਦਿਆਰਥਣ ਅਮਰਵੀਰ ਕੌਰ ਨੇ ਤੀਜਾਸਥਾਨ, ਪੀੜ੍ਹੀ ਬਣਾਉਣ ਦੇ ਮੁਕਾਬਲਿਆਂ ਵਿਚ ਐੱਮਐੱਸਸੀ ਆਈਟੀ ਭਾਗ ਪਹਿਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਤੀਜਾ ਅਤੇ ਗੁੱਡੀਆਂ ਪਟੋਲੇ ਬਣਾਉਣ ਦੇ ਮੁਕਾਬਲਿਆਂ ਵਿਚ ਬੀਐਸਸੀ (ਐਫਟੀ )ਦੀਵਿਦਿਆਰਥਣ ਜਮੀਲਾ ਬੇਗਮ ਨੇ ਤੀਜਾ ਸਥਾਨ, ਇੰਨੂ ਬਣਾਉਣ ਦੇ ਮੁਕਾਬਲਿਆਂ ਵਿਚ ਬੀਐਸਸੀ. (ਐਫਟੀ ) ਭਾਗ ਪਹਿਲਾ ਦੀ ਵਿਦਿਆਰਥਣ ਗਗਨਦੀਪ ਕੌਰ ਤੀਜਾ ਸਥਾਨ ਹਾਸਲ ਕਰਕੇ ਸੰਸਥਾ ਦਾਮਾਣ ਵਧਾਇਆ। ਥੀਏਟਰ ਦੀਆਂ ਵੰਨਗੀਆਂ ਵਿਚ ਸੰਸਥਾ ਦੇ ਵਿਦਿਆਰਥੀਆਂ ਨੇ ਭੰਡ ਵਿੱਚ ਦੂਜਾ ਅਤੇਨੁੱਕੜ ਨਾਟਕ ਅਤੇ ਲੋਕ ਨਾਚ ਮਲਵਈ ਗਿੱਧੇ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਸੰਸਥਾ ਦਾ ਨਾਂ ਰੌਸ਼ਨਕੀਤਾ। ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂਅਤੇ ਇੰਚਾਰਜ ਅਧਿਆਪਕਾਂ ਨੂੰ ਵਧਾਈ ਦਿੱਤੀ।