ਇਤਿਹਾਸਿਕ ਗੁਰਦੁਆਰਾ ਜੱਸੀ ਬੱਗਸਰ ਸਾਹਿਬ ਦੇ ਦਰਬਾਰ ਸਾਹਿਬ ਦੀ ਕਾਰ ਸੇਵਾ ਹੋਈ ਆਰੰਭ ਇਤਿਹਾਸਿਕ ਗੁਰਦੁਆਰਾ ਜੱਸੀ ਬੱਗਸਰ ਸਾਹਿਬ ਦੇ ਦਰਬਾਰ ਸਾਹਿਬ ਦੀ ਕਾਰ ਸੇਵਾ ਹੋਈ ਆਰੰਭ
Publish Date: Sat, 19 Sep 2026 04:45 PM (IST)
Updated Date: Sat, 19 Sep 2026 04:47 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨਿਹੰਗ ਸਿੰਘਾਂ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਾ ਜੱਸੀ ਬਾਗਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਜੱਸੀ ਬਾਗਵਾਲੀ ਦੇ ਨਵੇਂ ਦਰਬਾਰ ਸਾਹਿਬ ਦੇ ਕਾਰ ਸੇਵਾ ਅੱਜ ਆਰੰਭ ਹੋ ਗਈ। ਇਸ ਇਤਿਹਾਸਿਕ ਅਸਥਾਨ ਦੀ ਕਾਰ ਸੇਵਾ ਆਰੰਭਤਾ ਮੌਕੇ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬੁੱਢਾ ਦਲ ਪੰਜਵਾਂ ਤਖਤ ਦੀ ਰਹਿਨੁਮਾਈ ਹੇਠ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਬਚਨ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਇਸ ਅਸਥਾਨ ਦੀ ਸੇਵਾ ਕੀਤੀ ਜਾਵੇਗੀ। ਗੁਰਦੁਆਰਾ ਜੱਸੀ ਬੱਗਸਰ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਆਰੰਭ ਕਰਨ ਤੋਂ ਪਹਿਲਾਂ ਗੁਰਬਾਣੀ ਦੇ ਪਾਠ ਜਾਪ ਕੀਰਤਨ ਸਮਾਗਮ ਕੀਤੇ ਗਏ। ਅਰਦਾਸ ਬੇਨਤੀ ਉਪਰੰਤਆਏ ਹੋਏ ਸੰਤ ਮਹਾਂਪੁਰਸ਼ਾਂ ਵੱਲੋਂ ਟੱਕ ਲਗਾਇਆ ਗਿਆ। ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਦੱਸਿਆ ਕਿ ਇਸ ਇਤਿਹਾਸਿਕ ਸਥਾਨ ਦੇ ਦਰਬਾਰ ਸਾਹਿਬ ਦੀ ਸੇਵਾ ਤੋਂ ਇਲਾਵਾ ਦੀਵਾਨ ਹਾਲ, ਸਰੋਵਰ ਦੀ ਸੇਵਾ ਅਤੇ ਦਰਸ਼ਨੀ ਡਿਊੜੀ ਵੀ ਤਿਆਰ ਕਰਵਾਈ ਜਾਵੇਗੀ। ਜਦੋਂ ਕਿ ਇਸ ਤੋਂ ਪਹਿਲਾਂ ਇੱਕ ਵੱਡਾ ਸੁੰਦਰ ਲੰਗਰ ਹਾਲ ਤਿਆਰ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਇਸ ਮਹਾਨ ਅਸਥਾਨ ਦੀਆਂ ਚੱਲ ਰਹੀਆਂ ਸੇਵਾਵਾਂ ਵਿੱਚ ਤਨ ਮਨਧਨ ਦੇ ਨਾਲ ਸਹਿਯੋਗ ਦੇ ਕੇ ਗੁਰੂ ਪੰਥ ਖਾਲਸੇ ਦੇ ਖੁਸ਼ੇ ਪ੍ਰਾਪਤ ਕਰੋ ਜੀ। ਇਸ ਮੌਕੇ ਉਹਨਾਂ ਨਾਲ ਬਾਬਾ ਮਹਿੰਦਰ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਚਰਨਜੀਤ ਸਿੰਘ ਕਾਰ ਸੇਵਾ ਤਲਵੰਡੀ ਸਾਹਿਬ, ਬਾਬਾ ਮੇਜਰ ਸਿੰਘ ਮੁਖਤਿਆਰੇਆਮ, ਬਾਬਾ ਬਲਦੇਵ ਸਿੰਘ ਢੰਡੀਵਿੰਡ, ਬਾਬਾ ਜੱਸਾ ਸਿੰਘ ਮੱਲਣ, ਸੇਵਾਦਾਰ ਭਾਈ ਹਰਪ੍ਰੀਤ ਸਿੰਘ, ਸੇਵਾਦਾਰ ਗੁਰਮੁੱਖ ਸਿੰਘ, ਭਾਈ ਮਲੂਕ ਸਿੰਘ ਲਾਡੀ, ਮਹੰਤ ਬਾਬਾ ਸ਼ੇਰ ਸਿੰਘ ਬੱਗਸਰ, ਬਾਬਾ ਸਰਵਣ ਸਿੰਘ ਮਝੈਲ ਲੱਖੀਜੰਗਲ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਮਹਾਂਕਾਲ ਕੁਲਦੀਪ ਸਿੰਘ ਅਗੋਲ, ਸਰਬਜੀਤ ਸਿੰਘ ਡੀ ਸੀ, ਮਹਾਂਕਾਲ ਸੁਖਵਿੰਦਰ ਸਿੰਘ ਅਨਹਦ, ਭਾਈ ਜਸਬੀਰ ਸਿੰਘ, ਭਾਈ ਸੁਖਵਿੰਦਰ ਸਿੰਘ ਮੋਰ, ਭਾਈ ਸਰਬਜੀਤ ਸਿੰਘ ਕਟਾਰਸਰ, ਮਹੰਤ ਜਗਦੇਵ ਸਿੰਘ ਮਾਨਸਾ, ਭਾਈ ਸਮਸ਼ੇਰ ਸਿੰਘ ਪੀਰਕਾਮਡੀਆ ਆਦਿ ਨਿਹੰਗ ਸਿੰਘ ਹਾਜ਼ਰ ਸਨ।