ਸੰਗਰੂਰ ਇਨਸਾਫ਼ ਰੈਲੀ ‘ਚ ਕਾਂਗੜ ਵੱਡੇ ਕਾਫ਼ਲੇ ਨਾਲ ਪੁੱਜੇ ਸੰਗਰੂਰ ਇਨਸਾਫ਼ ਰੈਲੀ ‘ਚ ਕਾਂਗੜ ਵੱਡੇ ਕਾਫ਼ਲੇ ਨਾਲ ਪੁੱਜੇ
Publish Date: Thu, 05 Nov 2026 04:30 PM (IST)
Updated Date: Thu, 05 Nov 2026 04:32 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਸੰਗਰੂਰ ਦੀ ‘ਇਨਸਾਫ ਰੈਲੀ’ ਵਿਚ ਹਲਕਾ ਰਾਮਪੁਰਾ ਫੂਲ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਡੇ ਕਾਫ਼ਲੇ ਨਾਲ ਪੁੱਜੇ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਸ਼ਕਤੀ ਪ੍ਰਦਰਸ਼ਨ ਨਾਲ ਨਾ ਸਿਰਫ਼ ਸੰਗਰੂਰ ਰੈਲੀ ਦੀ ਰੌਣਕ ਨੂੰ ਚਾਰ ਚੰਨ ਲੱਗੇ, ਸਗੋਂ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪੁਰਾ ਫੂਲ ਹਲਕੇ ਅੰਦਰ ਆਪਣੀ ਸਿਆਸੀ ਪਕੜ ਤੇ ਲੋਕਪ੍ਰਿਅਤਾ ਦਾ ਲੋਹਾ ਇੱਕ ਵਾਰ ਫਿਰ ਮਨਵਾ ਲਿਆ ਹੈ। ਸਵੇਰ ਤੋਂ ਹੀ ਰਾਮਪੁਰਾ ਫੂਲ ਹਲਕੇ ਦੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਤੋਂ ਕਾਂਗਰਸੀ ਵਰਕਰਾਂ ਦਾ ਕਾਂਗੜ ਦੀ ਰਿਹਾਇਸ਼ ਤੇ ਨਿਰਧਾਰਿਤ ਪੁਆਇੰਟਾਂ ਤੇ ਇਕੱਠਿਆਂ ਹੋਣਾ ਸ਼ੁਰੂ ਹੋ ਗਿਆ ਸੀ। ਜਦੋਂ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਕਾਫ਼ਲਾ ਸੰਗਰੂਰ ਵੱਲ ਰਵਾਨਾ ਹੋਇਆ। ਕਾਂਗੜ ਨੇ ਕਿਹਾ ਕਿ ਰਾਮਪੁਰਾ ਫੂਲ ਦੇ ਹਰ ਪਿੰਡ, ਕਸਬੇ ਅਤੇ ਘਰ-ਘਰ ਤੋਂ ਆਏ ਹਜ਼ਾਰਾਂ ਵਰਕਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਰੋਧੀ ਨੀਤੀਆਂ ਦਾ ਮੂੰਹਤੋੜ ਜਵਾਬ ਦੇਣ ਲਈ ਤਿਆਰ ਹਨ। ਇਹ ਵੀ ਕਿਹਾ ਕਿ ਸਾਡਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਆਪਣੇ ਹਲਕੇ ਦੇ ਵਿਕਾਸ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਹੈ।ਐਲਾਨ ਕੀਤਾ ਕਿ ਰਾਹੁਲ ਗਾਂਧੀ ਜੀ ਦਾ ਸੁਨੇਹਾ ਅਸੀਂ ਰਾਮਪੁਰਾ ਫੂਲ ਦੇ ਘਰ-ਘਰ ਤੱਕ ਪਹੁੰਚਾਵਾਂਗੇ ਤੇ ਕੌਮੀ ਤੇ ਪ੍ਰਦੇਸ਼ ਲੀਡਰਸ਼ਿਪ ਦੀਆਂ ਤਕਰੀਰਾਂ ਅਤੇ ਲਾਮਿਸਾਲ ਇਕੱਠ ਨੇ ਗ੍ਰਾਸ-ਰੂਟ ਕਾਂਗਰਸੀ ਵਰਕਰਾਂ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੱਤਾ ਹੈ। ਇਸ ਰੈਲੀ ਰਾਹੀਂ ਕਾਂਗੜ ਨੇ ਰਾਮਪੁਰਾ ਫੂਲ ਅੰਦਰ ਆਪਣੀ ਮੁਹਿੰਮ ਦੀ ਅਜਿਹੀ ਮਜ਼ਬੂਤ ਸ਼ੁਰੂਆਤ ਕੀਤੀ ਹੈ, ਜਿਸ ਦਾ ਫ਼ਾਇਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮਿਲ ਸਕਦਾ ਹੈ। ਗੁਰਪ੍ਰੀਤ ਸਿੰਘ ਕਾਂਗੜ ਨੇ ਵਿਸ਼ਵਾਸ ਦਿਵਾਇਆ ਕਿ ਉਹ ਰਾਮਪੁਰਾ ਫੂਲ ਦੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਨੌਜਵਾਨਾਂ ਦੀ ਆਵਾਜ਼ ਬਣ ਕੇ ਹਮੇਸ਼ਾ ਡਟੇ ਰਹਿਣਗੇ। ਇਸ ਮੌਕੇ ਹਰਮਨਵੀਰ ਸਿੰਘ ਜੈਸੀ ਕਾਂਗੜ, ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਅਮਨਦੀਪ ਸਿੰਘ ਸਲਾਬਤਪੁਰਾ, ਇੰਦਰਜੀਤ ਸਿੰਘ ਭੋਡੀਪੁਰਾ, ਰਾਜਾ ਸਿੰਘ ਭਗਤਾ, ਗੁਰਪ੍ਰੀਤ ਸਿੰਘ ਘਾਰੂ, ਜਸਮੀਤ ਸਿੰਘ ਬਰਾੜ, ਜਸਪਾਲ ਸਿੰਘ ਧਾਲੀਵਾਲ ਆਦਮਪੁਰਾ, ਇੰਦਰਜੀਤ ਸਿੰਘ ਨਾਗਪਾਲ, ਤੀਰਥ ਸਿੰਘ ਦਿਆਲਪੁਰਾ, ਲਖਵੀਰ ਸਿੰਘ ਆਦਮਪੁਰਾ, ਗੁਰਦੀਪ ਸਿੰਘ ਕੋਠਾਗੁਰੂ, ਗੋਰਾ ਸਿੰਘ ਕਾਂਗੜ, ਲਖਵੀਰ ਸਿੰਘ ਲੱਖਾ, ਜਸਵਿੰਦਰ ਸਿੰਘ ਭੋਲਾ ਰਾਮੂਵਾਲਾ, ਰਛਪਾਲ ਸਿੰਘ ਰਾਏ, ਰਣਜੀਤ ਸ਼ਰਮਾ ਜਲਾਲ, ਪਰਮਿੰਦਰ ਸਿੰਘ ਜਲਾਲ, ਰਾਜਿੰਦਰ ਸਿੰਘ ਰਾਜੂ ਕੋਠੇਭਾਈਆਣਾ, ਜਗਤਾਰ ਸਿੰਘ ਜਲਾਲ, ਗੁਰਤੇਜ ਸਿੰਘ ਤੇਜੀ, ਇਕਬਾਲ ਸਿੰਘ ਢਿਪਾਲੀ, ਕਮਲ ਸਿੱਧੂ ਭਾਈਰੂਪਾ, ਹਰਭਜਨ ਸਿੰਘ ਭਗਤਾ, ਬਲਕਰਨ ਸਿੰਘ ਮਾਨ, ਲੱਕੀ ਜਲਾਲ, ਸੁੰਦਰ ਲਾਲ ਕਾਂਗੜ, ਰਾਜਵਿੰਦਰ ਰਾਜੂ ਗੁੰਮਟੀ, ਨਵਦੀਪ ਦੀਪਾ, ਭੂਸਨ ਜਿੰਦਲ, ਆਦਿ ਹਾਜਰ ਸਨ।