ਰਜਨੀ ਸਿੰਗਲਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਰਜਨੀ ਸਿੰਗਲਾ ਦੇ ਦੇਹਾਂਤ ’ਤੇ ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Wed, 09 Sep 2026 07:09 PM (IST)
Updated Date: Thu, 10 Sep 2026 04:05 AM (IST)
ਫੋਟੋ : 27 ਕੈਪਸ਼ਨ:ਮਰਹੂਮ ਬੀਬੀ ਰਜਨੀ ਸਿੰਗਲਾ ਦੀ ਫਾਈਲ ਤਸਵੀਰ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾ ਮੰਡੀ : ਸਮਾਜ ਸੇਵੀ ਤਰਸੇਮ ਸਿੰਗਲਾ ਦੀ ਧਰਮਪਤਨੀ ਰਜਨੀ ਸਿੰਗਲਾ ਦੇ ਦੇਹਾਂਤ ’ਤੇ ਰਾਮਾਂ ਮੰਡੀ ਦੇ ਪੱਤਰਕਾਰ ਭਾਈਚਾਰੇ ਸਮੇਤ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ। ਵੱਖ-ਵੱਖ ਪ੍ਰੈੱਸ ਬਿਆਨਾਂ ਰਾਹੀਂ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੋਹਨ ਸਿੰਘ ਬੰਗੀ, ਸੀਨੀਅਰ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਤੇ ਕ੍ਰਿਸ਼ਨ ਸਿੰਘ ਭਾਗੀਵਾਂਦਰ, ਭਾਜਪਾ ਆਗੂ ਨਵਜੋਤ ਸਿੰਘ ਗੁਣੀ, ਬਸਪਾ ਆਗੂ ਜਗਦੀਪ ਸਿੰਘ ਗੋਗੀ ਤੇ ਹਰਨੇਕ ਸਿੰਘ ਜਗਾ ਰਾਮ ਤੀਰਥ ਸਮੇਤ ਕਈ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸੇ ਤਰ੍ਹਾਂ ਦਮਦਮਾ ਸਾਹਿਬ ਪ੍ਰੈੱਸ ਕਲੱਬ ਤਲਵੰਡੀ ਸਾਬੋ ਦੇ ਪ੍ਰਧਾਨ ਮੁਨੀਸ਼ ਗਰਗ, ਸਰਪ੍ਰਸਤ ਰਣਜੀਤ ਸਿੰਘ ਰਾਜੂ, ਚੇਅਰਮੈਨ ਜਗਜੀਤ ਸਿੰਘ ਸਿੱਧੂ, ਸਹਾਰਾ ਕਲੱਬ ਦੇ ਚੇਅਰਮੈਨ ਬਰਿੰਦਰਪਾਲ ਮਹੇਸ਼ਵਰੀ, ਮਾਲਵਾ ਵੈੱਲਫੇਅਰ ਕਲੱਬ ਦੇ ਅੰਮ੍ਰਿਤਪਾਲ ਸਿੰਘ ਬਰਾੜ ਸਮੇਤ ਹੋਰ ਪੱਤਰਕਾਰਾਂ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਰਜਨੀ ਸਿੰਗਲਾ ਦੇ ਦੇਹਾਂਤ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।