ਜਿਊਲਰ ਦੀ ਦੁਕਾਨ ’ਚੋਂ 40 ਲੱਖ ਰੁਪਏ ਦੇ ਗਹਿਣੇ ਚੋਰੀ ਜਿਊਲਰ ਦੀ ਦੁਕਾਨ ’ਚੋਂ 40 ਲੱਖ ਰੁਪਏ ਦੇ ਗਹਿਣੇ ਚੋਰੀ
Publish Date: Mon, 16 Nov 2026 05:31 PM (IST)
Updated Date: Mon, 16 Nov 2026 05:33 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਬੀਤੀ ਰਾਤ ਸਥਾਨਕ ਭਾਈ ਬਹਿਲੋ ਰੋਡ ਉਪਰ ਸਥਿਤ ਇਕ ਜਿਊਲਰ ਦੀ ਦੁਕਾਨ ਤੋਂ 30 ਤੋਲੇ ਸੋਨਾ, 2 ਕਿਲੋ ਚਾਂਦੀ ਅਤੇ 5 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ ਹੈ, ਜਿਸ ਦੀ ਕੁਲ ਕੀਮਤ ਅੰਦਾਜ਼ਨ 40 ਲੱਖ ਰੁਪਏ ਦੱਸੀ ਜਾਂਦੀ ਹੈ। ਅੱਜ ਸਵੇਰੇ ਘਟਨਾ ਦਾ ਪਤਾ ਲੱਗਦੇ ਸੂਚਨਾ ਮਿਲਣ ਤੇ ਘਟਨਾ ਸਥਾਨ ਉਪਰ ਪਹੁੰਚ ਕੇ ਮਨੋਜ ਕੁਮਾਰ ਡੀਐੱਸਪੀ ਫੂਲ ਵੱਲੋਂ ਜਾਇਜ਼ਾ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਸਥਾਨਕ ਪੁਲਿਸ ਸਟੇਸ਼ਨ ਦੇ ਐੱਸਐੱਚਓ ਪਰਬਤ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਸ਼ਹਿਰ ਦੇ ਭਾਈ ਬਹਿਲੋ ਰੋਡ ਉਪਰ ਸਥਿਤ ਗੁਰਮੇਲ ਜਿਊਲਰ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ। ਚੋਰ ਛੱਤ ਉਪਰ ਦੀ ਆਏ ਤੇ ਜਿਊਲਰ ਦੇ ਚੁਬਾਰੇ ਦਾ ਸ਼ਟਰ ਗੈਂਸ ਦੀ ਮਦਦ ਕੱਟ ਕੇ ਅੰਦਰ ਵੜ ਗਏ। ਇਸੇ ਉਪਰੰਤ ਹੀ ਚੋਰਾਂ ਵਲੋਂ ਗੈਂਸ ਦੀ ਮਦਦ ਨਾਲ ਜਿਊਲਰ ਦੀ ਸੇਫ ਨੂੰ ਪਿਛੇ ਤੋਂ ਗੈਂਸ ਦੀ ਮਦਦ ਨਾਲ ਕੱਟਣ ਉਪਰੰਤ ਉਸ ਵਿਚ ਪਏ ਸੋਨੇ, ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ। ਜਿਊਲਰ ਦੇ ਮਾਲਕ ਗੁਰਮੇਲ ਸਿੰਘ ਪੁੱਤਰ ਬੰਸੀ ਸਿੰਘ ਅਨੁਸਾਰ ਉਸਦੇ 30 ਲੱਖ ਰੁਪਏ ਦੇ ਕੀਮਤ ਦੇ ਸੋਨੇ, ਚਾਂਦੀ ਦੇ ਗਹਿਣੇ ਚੋਰੀ ਹੋ ਗਏ ਹਨ। ਇਸੇ ਦੌਰਾਨ ਹੀ ਪੰਜ ਹਜਾਰ ਦੀ ਨਗਦੀ ਵੀ ਚੋਰੀ ਹੋ ਗਈ ਹੈ। ਪੁਲਿਸ ਵਲੋਂ ਘਟਨਾ ਸਬੰਧੀ ਕੋਈ ਸੁਰਾਖ ਲੱਭਣ ਲਈ ਸੀਆਈਏ -1 ਤੇ ਮੋਬਾਈਲ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਪੁਲਿਸ ਦੀਆਂ ਟੀਮਾਂ ਵਲੋਂ ਸੁਰਾਖ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ। ਉਕਤ ਚੋਰੀ ਨੂੰ ਲੈ ਕੇ ਸ਼ਹਿਰ ਦੇ ਦੁਕਾਨਦਾਰਾਂ ਅੰਦਰ ਸਹਿਮ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ। ਡੀਐੱਸਪੀ ਫੂਲ ਮਨੋਜ ਕੁਮਾਰ ਨੇ ਕਿਹਾ ਕਿ ਘਟਨਾ ਸਬੰਧੀ ਪੁਲਿਸ ਸਖਤੀ ਨਾਲ ਕੰਮ ਕਰ ਰਹੀ ਹੈ। ਕਿਸੇ ਵੀ ਦੋਸੀ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ।