ਅਮਰੀਕਾ ਤੋਂ ਪਰਤੇ ਜਥੇਦਾਰ ਦਾਦੂਵਾਲ ਦਾ ਸੰਗਤ ਵੱਲੋਂ ਭਰਵਾਂ ਸਵਾਗਤ ਤੇ ਸਨਮਾਨ ਅਮਰੀਕਾ ਤੋਂ ਵਾਪਸ ਪਰਤੇ ਜਥੇਦਾਰ ਦਾਦੂਵਾਲ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਤੇ ਸਨਮਾਨ
Publish Date: Thu, 20 Aug 2026 06:33 PM (IST)
Updated Date: Fri, 21 Aug 2026 04:06 AM (IST)
ਫੋਟੋ : 15 ਕੈਪ਼ਸਨ : ਅਮਰੀਕਾ ਤੋਂ ਵਾਪਸ ਪਰਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ। ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅਤੇ ਸੁੱਖ ਸੇਵਾ ਸਿਮਰਨ ਟਰੱਸਟ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਅਮਰੀਕਾ ਤੋਂ ਵਾਪਸ ਪਰਤਣ ’ਤੇ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਨਾਲ ਭਰਵਾਂ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਥੇਦਾਰ ਦਾਦੂਵਾਲ ਨੂੰ 9 ਅਗਸਤ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ 250 ਸਾਲਾ ਵਿਰਾਸਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 18 ਅਗਸਤ ਨੂੰ ਵਾਪਸੀ ਉਪਰੰਤ ਉਹ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਪਹੁੰਚੇ, ਜਿੱਥੇ ਦਾਦੂ ਸਾਹਿਬ ਸਮੇਤ ਪੱਕਾ ਸ਼ਹੀਦਾਂ, ਸਿੰਘਪੁਰਾ, ਧਰਮਪੁਰਾ, ਜੋਗੇਵਾਲਾ, ਤਖਤਮੱਲ, ਕਾਲਾਂਵਾਲੀ, ਜਗਮਾਲਵਾਲੀ, ਤਾਰੂਆਣਾ, ਤਿਲੋਕੇਵਾਲਾ, ਜਲਾਲਆਣਾ, ਫੱਗੂ, ਐਲਨਾਬਾਦ, ਰੋੜੀ ਅਤੇ ਹੋਰ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਪੰਥਕ ਸੇਵਾ ਲਹਿਰ ਦੇ ਆਗੂਆਂ ਤੋਂ ਇਲਾਵਾ ਪੰਚ-ਸਰਪੰਚ, ਨੰਬਰਦਾਰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਅਤੇ ਗ੍ਰੰਥੀ ਸਿੰਘ ਵੀ ਮੌਜੂਦ ਰਹੇ। ਬੁਲਾਰਿਆਂ ਨੇ ਕਿਹਾ ਕਿ ਜਥੇਦਾਰ ਦਾਦੂਵਾਲ ਦੀਆਂ ਧਾਰਮਿਕ ਤੇ ਸਮਾਜਿਕ ਸੇਵਾਵਾਂ ਨਾਲ ਇਲਾਕੇ ਦਾ ਨਾਮ ਦੁਨੀਆ ਭਰ ’ਚ ਉੱਚਾ ਹੋਇਆ ਹੈ। ਜਥੇਦਾਰ ਦਾਦੂਵਾਲ ਨੇ ਸੰਗਤ ਵੱਲੋਂ ਕੀਤੇ ਮਾਣ-ਸਨਮਾਨ ਲਈ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਗਤ ਦਾ ਪਿਆਰ ਤੇ ਸਤਿਕਾਰ ਉਨ੍ਹਾਂ ਲਈ ਵੱਡੀ ਪ੍ਰੇਰਣਾ ਹੈ।