ਮੁੱਖ ਮੰਤਰੀ ਦੇ ਦਰਬਾਰ ’ਚ ਗੂੰਜਿਆ ਬਠਿੰਡਾ ਦੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਦਾ ਮੁੱਦਾ ਮੁੱਖ ਮੰਤਰੀ ਦੇ ਦਰਬਾਰ ’ਚ ਗੂੰਜਿਆ ਬਠਿੰਡਾ ਦੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਦਾ ਮੁੱਦਾ
Publish Date: Mon, 28 Sep 2026 04:03 PM (IST)
Updated Date: Mon, 28 Sep 2026 04:06 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਸ਼ਹਿਰ ਵਿਚ ਲੰਮੇ ਸਮੇਂ ਤੋਂ ਖ਼ਰਾਬ ਪਈਆਂ ਸਟਰੀਟ ਲਾਈਟਾਂ ਦਾ ਮੁੱਦਾ ਹੁਣ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਗਿਆ ਹੈ। ਆਰਟੀਆਈ ਐਕਟਿਵਿਸਟ ਅਤੇ ‘ਗਾਹਕ ਜਾਗੋ’ ਦੇ ਸਕੱਤਰ ਸੰਜੀਵ ਗੋਇਲ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਮੁੱਖ ਮੰਤਰੀ ਦਫ਼ਤਰ ਨੇ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ (ਆਈਏਐਸ) ਨੂੰ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੰਜੀਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ 7 ਸਤੰਬਰ 2026 ਨੂੰ ਬਠਿੰਡਾ ਦੀਆਂ ਖ਼ਰਾਬ ਸਟਰੀਟ ਲਾਈਟਾਂ ਸਬੰਧੀ ਮੁੱਖ ਮੰਤਰੀ ਪੰਜਾਬ, ਡਾਇਰੈਕਟਰ ਸਥਾਨਕ ਸਰਕਾਰ, ਡਿਪਟੀ ਕਮਿਸ਼ਨਰ ਬਠਿੰਡਾ, ਨਗਰ ਨਿਗਮ ਕਮਿਸ਼ਨਰ ਤੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਸਮੇਤ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਗਈ ਸੀ। ਕਾਰਵਾਈ ਨਾ ਹੋਣ ’ਤੇ 14 ਸਤੰਬਰ ਨੂੰ ਰਿਮਾਈਂਡਰ ਨੰਬਰ-1 ਅਤੇ 21 ਸਤੰਬਰ ਨੂੰ ਰਿਮਾਈਂਡਰ ਨੰਬਰ-2 ਭੇਜਿਆ ਗਿਆ। ਉਨ੍ਹਾਂ ਅਨੁਸਾਰ ਇਸ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵੱਲੋਂ 23 ਸਤੰਬਰ 2026 ਨੂੰ ਉਨ੍ਹਾਂ ਦੀ ਸ਼ਿਕਾਇਤ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ ਨੂੰ ਭੇਜਦਿਆਂ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਸੰਜੀਵ ਗੋਇਲ ਨੇ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰ ਵਿੱਚ ਲਗਭਗ 30 ਤੋਂ 40 ਹਜ਼ਾਰ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਲਾਈਟਾਂ ਖ਼ਰਾਬ ਪਈਆਂ ਹਨ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਸਟਰੀਟ ਲਾਈਟਾਂ ਕਈ-ਕਈ ਮਹੀਨਿਆਂ ਤੋਂ ਚਾਲੂ ਨਹੀਂ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਟਰੀਟ ਲਾਈਟਾਂ ਦੀ ਮੁਰੰਮਤ ਲਈ ਨਗਰ ਨਿਗਮ ਵੱਲੋਂ ਸਾਲਾਨਾ ਵੱਡੀ ਰਕਮ ਖ਼ਰਚ ਕੀਤੀ ਜਾਂਦੀ ਹੈ ਅਤੇ ਸਟਰੀਟ ਲਾਈਟਾਂ ਦੀ ਮੈਂਟੇਨੈਂਸ ਦਾ ਠੇਕਾ ਲੈਣ ਵਾਲੀ ਪੈਨਾਸੋਨਿਕ ਕੰਪਨੀ ਨੂੰ ਵੀ ਭੁਗਤਾਨ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਕੰਪਨੀ ਵੱਲੋਂ ਠੇਕੇ ਅਨੁਸਾਰ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ। ਗੋਇਲ ਨੇ ਦੋਸ਼ ਲਗਾਇਆ ਕਿ ਕੁਝ ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਨੂੰ ਬਿਨਾਂ ਮੁਰੰਮਤ ਕੀਤੇ ਹੀ ‘Resolved’ ਦਿਖਾ ਕੇ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਇਲਾਕਿਆਂ ’ਚ ਵੀ ਖ਼ਰਾਬ ਲਾਈਟਾਂ ਦਾ ਦਾਅਵਾ ਉਨ੍ਹਾਂ ਵੱਲੋਂ ਮਾਡਲ ਟਾਊਨ, ਫੇਜ਼-1, ਆਈਟੀਆਈ. ਓਵਰਬ੍ਰਿਜ, ਜੀਟੀ ਰੋਡ, ਮਾਲ ਰੋਡ, ਮਾਲ ਗੋਦਾਮ ਰੋਡ, ਰਾਮ ਬਾਗ ਰੋਡ, ਪਰਸ ਰਾਮ ਨਗਰ ਓਵਰਬ੍ਰਿਜ, 100 ਫੁੱਟ ਰੋਡ, ਪਰਿੰਦਾ ਰੋਡ, ਭੱਟੀ ਰੋਡ, ਗਣੇਸ਼ ਨਗਰ, ਬੀਬੀ ਵਾਲਾ ਰੋਡ, ਆਰੀਆ ਸਮਾਜ ਚੌਕ, ਕੋਰਟ ਰੋਡ, ਬੱਸ ਸਟੈਂਡ ਦੀ ਬੈਕਸਾਈਡ, ਸੰਤਪੁਰਾ ਰੋਡ, ਪਾਵਰ ਹਾਊਸ ਰੋਡ, ਦਾਦੀ-ਪੋਤੀ ਪਾਰਕ ਵਾਲੀ ਰੋਡ, ਮਿੰਨੀ ਸਕੱਤਰੇਤ ਰੋਡ, ਅਜੀਤ ਰੋਡ, ਗੁਰੂ ਕੀ ਨਗਰੀ, ਮਾਡਲ ਟਾਊਨ ਫੇਜ਼-2, ਗੁਰੂ ਨਾਨਕ ਪੁਰਾ, ਪਰਸ ਰਾਮ ਨਗਰ ਅੰਡਰਬ੍ਰਿਜ, ਸਿਵਲ ਲਾਈਨਜ਼, ਕਾਰਡਜ਼ ਮਾਰਕੀਟ, ਭਾਗੂ ਰੋਡ, ਵਾਟਰ ਵਰਕਸ ਰੋਡ, ਮੁਲਤਾਨੀਆ ਪੁਲ, ਨਵੀਂ ਬਸਤੀ, ਧੋਬੀ ਬਾਜ਼ਾਰ, ਅਮਰੀਕ ਸਿੰਘ ਰੋਡ, ਡੱਬਵਾਲੀ ਰੋਡ, ਮੁਲਤਾਨੀਆ ਰੋਡ, ਆਰੀਆ ਨਗਰ, ਵੀਰ ਕਾਲੋਨੀ, ਮਹਿਣਾ ਚੌਕ, ਪੁਰਾਣਾ ਥਾਣਾ ਰੋਡ, ਪੂਜਾ ਵਾਲਾ ਮੁਹੱਲਾ ਆਦਿ ਵਿੱਚ ਵੀ ਸਟਰੀਟ ਲਾਈਟਾਂ ਖ਼ਰਾਬ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸੰਜੀਵ ਗੋਇਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਠਿੰਡਾ ਸ਼ਹਿਰ ਵਿੱਚ ਬੰਦ ਪਈਆਂ ਸਾਰੀਆਂ ਸਟਰੀਟ ਲਾਈਟਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ ਅਤੇ ਜਿਹੜੀਆਂ ਲਾਈਟਾਂ ਗਾਇਬ ਹਨ, ਉਨ੍ਹਾਂ ਨੂੰ ਵੀ ਮੁੜ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਰਾਤ ਸਮੇਂ ਸੜਕਾਂ, ਗਲੀਆਂ ਅਤੇ ਮੁਹੱਲਿਆਂ ਵਿੱਚ ਉਚਿਤ ਰੌਸ਼ਨੀ ਹੋਣ ਨਾਲ ਲੋਕਾਂ ਦੀ ਸੁਰੱਖਿਆ ਵਧੇਗੀ ਅਤੇ ਸੜਕ ਹਾਦਸਿਆਂ ਤੋਂ ਬਚਾਅ ਵਿੱਚ ਵੀ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਭੇਜੀਆਂ ਜਾ ਚੁੱਕੀਆਂ ਹਨ ਅਤੇ ਹੁਣ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਕਾਰਵਾਈ ਦੀ ਉਡੀਕ ਹੈ।