ਖਾਲਸਾ ਕਾਲਜ ਦੀ ਇੰਦੂ ਤੇ ਹਰਸ਼ਦੀਪ ਨੇ ਬਾਜ਼ੀ ਮਾਰੀ ਖਾਲਸਾ ਕਾਲਜ ਦੀ ਇੰਦੂ ਅਤੇ ਹਰਸ਼ਦੀਪ ਨੇ ਬਾਜ਼ੀ ਮਾਰੀ
Publish Date: Sat, 28 Nov 2026 04:39 PM (IST)
Updated Date: Sat, 28 Nov 2026 04:41 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵੱਲੋਂ ਮੁੱਖ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਤੇ ਐਸਡੀਐਮ ਰਾਮਪੁਰਾ ਫੂਲ ਦੀ ਅਗਵਾਈ ਹੇਠ ਦੋ ਪੱਧਰਾਂ ਦੇ ਅਧੀਨ ਕੁਇਜ਼ ਤੇ ਲੇਖ ਰਚਨਾ ਦੇ ਕਰਵਾਏ ਗਏ ਮੁਕਾਬਲਿਆਂ ਵਿਚ ਭਾਗ ਲਿਆ। ਪਹਿਲੇ ਪੱਧਰ ਲਈ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਆਈਟੀਆਈ ਮਹਿਰਾਜ ਵਿਖੇ ਵੋਟਰ ਜਾਗਰੂਕਤਾ ਮੁਹਿੰਮ (ਸਵੀਪ) ਤਹਿਤ ਹਲਕਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਹਲਕੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਖ਼ਤ ਮੁਕਾਬਲੇ ਤੋਂ ਬਾਅਦ ਚੋਣ ਕਮੇਟੀ ਦੇ ਮੈਂਬਰਾਂ ਵੱਲੋਂ 20 ਜੇਤੂ ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜਿਨਾਂ ਵਿਦਿਆਰਥੀਆਂ ਵਿਚੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਦੇ 02 ਵਿਦਿਆਰਥੀ ਇੰਦੂ ਅਤੇ ਹਰਸ਼ਦੀਪ ਕੌਰ ਬੀਏ ਭਾਗ ਦੂਜਾ ਨੇ ਫਸਟ ਪੁਜੀਸ਼ਨ ਹਾਸਲ ਕਰਕੇ ਬਾਜ਼ੀ ਮਾਰੀ, ਜੇਤੂ ਵਿਦਿਆਰਥੀਆਂ ਦੁਬਾਰਾ ਦੂਸਰੇ ਪੱਧਰ ਦੇ ਅਧੀਨ ਡੀਏਵੀ ਕਾਲਜ ਬਠਿੰਡਾ ਵਿਖੇ ਕੁਈਜ਼ ਵਿਚ ਭਾਗ ਲਿਆ ਗਿਆ। ਇਸ ਮੁਕਾਬਲੇ ਵਿਚ 10 ਵਿਦਿਆਰਥੀ ਜੇਤੂ ਰਹੇ। ਇਨ੍ਹਾਂ 10 ਵਿਦਿਆਰਥੀਆਂ ਵਿਚੋਂ ਕਾਲਜ ਦੀ ਵਿਦਿਆਰਥਣ ਹਰਸ਼ਦੀਪ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਖਾਲਸਾ ਕਾਲਜ ਭਗਤਾ ਦੇ ਮੁਖੀ ਡਾ. ਸਤਿੰਦਰ ਕੌਰ ਮਾਨ ਦੁਆਰਾ ਇਸ ਮੁਕਾਬਲੇ ਦੀ ਅਗਵਾਈ ਕਰ ਰਹੇ ਰਾਜਨੀਤੀ ਸ਼ਾਸਤਰ ਦੇ ਡਾ. ਕਰਮਜੀਤ ਕੌਰ ਨੂੰ ਵਧਾਈ ਦਿੰਦੇ ਹੋਏ ਜੇਤੂ ਵਿਦਿਆਰਥੀਆਂ ਨੂੰ ਅਗਾਊਂ ਵਧੂ ਜੀਵਨ ਦੇ ਵਿਚ ਹੋਰ ਸਫਲਤਾ ਪ੍ਰਾਪਤ ਕਰਨ ਦੇ ਲਈ ਪ੍ਰੇਰਿਆ ਗਿਆ।