ਬੀਐੱਸਸੀ ਨਰਸਿੰਗ ਦਾਖਲਿਆਂ ਸਬੰਧੀ ਇੰਡੀਅਨ ਨਰਸਿੰਗ ਕੌਂਸਲ ਵੱਲੋਂ 10 ਫੀਸਦੀ ਛੋਟ ਬੀਐੱਸਸੀ ਨਰਸਿੰਗ ਦਾਖਲਿਆਂ ਸਬੰਧੀ ਇੰਡੀਅਨ ਨਰਸਿੰਗ ਕੌਂਸਲ ਵੱਲੋਂ 10 ਫੀਸਦੀ ਛੋਟ
Publish Date: Sun, 04 Oct 2026 04:14 PM (IST)
Updated Date: Sun, 04 Oct 2026 04:16 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਿਸਟੀ ਆਫ ਹੈਲਥ ਸਾਇੰਸਜ਼ ਵਲੋਂ ਬੀਐਸਸੀ ਨਰਸਿੰਗ ਦੇ ਦਾਖਲਿਆਂ ਸਬੰਧੀ 3 ਕੌਂਸਲਿੰਗ ਹੋ ਚੁਕੀਆਂ ਹਨ, ਪਰੰਤੂ ਪੰਜਾਬ ਦੇ ਨਰਸਿੰਗ ਕਾਲਜਾਂ ਦੀਆਂ ਸੀਟ ਖਾਲੀ ਰਹਿ ਗਈਆਂ ਹਨ। ਇਸ ਮਾਮਲੇ ਸਬੰਧੀ ਬਾਬਾ ਫ਼ਰੀਦ ਯੂਨੀਵਰਿਸਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਸਲਰ ਪੋਫੈਸਰ (ਡਾ:) ਰਾਜਿੰਦਰ ਕੁਮਾਰ ਬਾਂਸਲ ਵਲੋਂ ਇੰਡੀਅਨ ਨਰਸਿੰਗ ਕੌਂਸਲ ਨਵੀਂ ਦਿੱਲੀ ਨੂੰ ਇੱਕ ਪੱਤਰ ਦਿੱਤਾ ਗਿਆ। ਪੱਤਰ ਰਾਹੀ ਬੀ.ਐਸ. ਸੀ. ਨਰਿਸੰਗ ਦੇ ਦਾਖਲਿਆਂ ਸਬੰਧੀ ਸਾਰੇ ਕਾਲਜਾਂ ਦੀਆਂ ਸੀਟ ਭਰਨ ਸਬੰਧੀ ਨਿਯਮਾਂ/ਸ਼ਰਤਾਂ ਵਿਚ ਛੋਟ ਦੇਣ ਦੀ ਮੰਗ ਕੀਤੀ ਗਈ। ਗੁਰਿਦਆਲ ਸਿੰਘ ਬੁੱਟਰ ਨੇ ਦੱਸਿਆ ਹੈ ਕਿ ਬਾਬਾ ਫ਼ਰੀਦ ਯੂਨੀਵਰਿਸਟੀ ਆਫ ਹੈਲਥ ਸਾਇੰਸਜ਼ ਵਲੋਂ ਜੋ ਪੀਪੀਐਮਈਟੀ ਦਾ ਟੈਸਟ ਲਿਆ ਗਿਆ ਸੀ। ਉਸ ਵਿਚ 15500 ਬੱਚਿਆਂ ਨੇ ਭਾਗ ਲਿਆ, ਪਰੰਤੂ ਨਿਯਮ ਸਖਤ ਹੋਣ ਕਾਰਨ ਵੱਡੀ ਪੱਧਰ ਤੇ ਬੱਚੇ ਟੈਸਟ ਪਾਸ ਕਰਨ ਤੋਂ ਅਸਮਰਥ ਬੱਚੇ ਨਰਸਿੰਗ ਦੀ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਜਾਣੇ ਸਨ। ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਿਸਟੀ ਆਫ ਹੈਲਥ ਸਾਇੰਸਜ਼ ਦੀ ਮੰਗ ‘ਤੇ ਇੰਡੀਅਨ ਨਰਿਸੰਗ ਕੌਂਸਲ ਵੱਲੋਂ ਬੀਐਸਸੀ ਨਰਸਿੰਗ ਦੇ ਦਾਖਿਲਆਂ ਵਿਚ ਹੁਣ 10 ਫੀਸਦੀ ਦੀ ਛੋਟ ਦਿੱਤੀ ਗਈ ਹੈ, ਜਿਸ ਵਿਚ ਜਰਨਲ ਜਾਤੀ ਵਾਲੇ ਬੱਚੇ 45 ਅੰਕ ਨਾਲ ਤੇ ਐਸਸੀ ਤੇ ਓਬੀਸੀ ਜਾਤੀ ਵਾਲੇ ਬੱਚੇ 42 ਅੰਕ ਨਾਲ ਬੀਐਸਸੀ ਨਰਸਿੰਗ ਵਿਚ ਦਾਖਲਾ ਲੈ ਸਕਦੇ ਹਨ। ਇਸ ਮੌਕੇ ਪ੍ਰਧਾਨ ਗੁਰਿਦਆਲ ਸਿੰਘ ਬੁੱਟਰ ਨੇ ਦੱਸਿਆ ਕਿ ਜੇਕਰ ਫਿਰ ਵੀ ਕਾਲਜ ਦੀਆਂ ਸੀਟ ਖਾਲੀ ਰਹੀਆਂ ਤਾਂ ਇੰਡੀਅਨ ਨਰਸਿੰਗ ਕੌਂਸਲ ਨੂੰ ਬੇਨਤੀ ਪੱਤਰ ਲਿਖ ਕੇ ਪੰਜਾਬ ਦੇ ਸਾਰੇ ਕਾਲਜ ਦੀਆਂ ਸੀਟਾਂ ਭਰਵਾਉਣ ਦੀ ਚਾਰਾਜੋਈ ਕੀਤੀ ਜਾਵੇਗੀ। ਪ੍ਰਧਾਨ ਬੁੱਟਰ ਨੇ ਦੱਸਿਆ ਕਿ ਪੰਜਾਬ ਵਿਚ ਬੀ.ਐਸ. ਸੀ. ਨਰਸਿੰਗ ਦੀਆਂ ਸਾਰੇ ਕਾਲਜ (ਪਾਈਵੇਟ ਅਤੇ ਸਰਕਾਰੀ) ਨੂੰ ਮਿਲਾ ਕੇ ਕੁਲ ਤਕਰੀਬਨ 6200 ਤੋਂ 6500 ਸੀਟ ਹਨ। ਪੰਜਾਬ ਵਿਚ ਬੀ.ਐਸ. ਸੀ. ਨਰਸਿੰਗ ਕੋਰਸ ਵਿਚ ਦਾਖਲਾ ਲੈਣ ਦੇ ਚਾਹਵਾਨ ਬੱਚਿਆਂ ਦੀ ਗਿਣਤੀ ਕਰੀਬ 15500 ਹੈ। ਬੁੱਟਰ ਨੇ ਕਿਹਾ ਕਿ ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦਾ ਮੁੱਢਲਾ ਕੰਮ ਸਿੱਖਿਆਰਥੀਆਂ ਨੂੰ ਚੰਗੀ ਨਰਸਿੰਗ ਸਿੱਖਿਆ ਦੇਣਾ ਅਤੇ ਉਹਨਾਂ ਦੀ ਕਲੀਨੀਕਲ ਟ੍ਰੇਨਿੰਗ ਵੀ ਚੰਗੇ ਹਸਪਤਾਲ ਵਿਚ ਲਗਵਾਉਣਾ ਹੈ।