ਆਟੋ ਰਾਹੀਂ ਘਰ ਜਾ ਰਹੀ ਮਹਿਲਾ ਨਾਲ ਵਾਪਰੀ ਵਾਰਦਾਤ, ਮੁਲਜ਼ਮ ਪੁਲਿਸ ਹਿਰਾਸਤ ’ਚ
ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕੋਠੇ ਨਾਥੇਆਣਾ, ਜ਼ਿਲ੍ਹਾ ਬਠਿੰਡਾ ਵਾਸੀ ਨਗਦੀਪ ਸਿੰਘ ਤੇ ਪਿੰਡ ਮਹਿਮਾ ਸਰਜਾ ਵਾਸੀ ਲਖਜੀਤ ਸਿੰਘ ਵਜੋਂ ਕੀਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਅਗਰਵਾਲ ਕਾਲੋਨੀ ਵਾਸੀ ਸੀਮਾ ਗੋਇਲ ਪਤਨੀ ਰਾਜੀਵ ਕੁਮਾਰ ਗੋਇਲ ਨੇ ਦੱਸਿਆ ਕਿ ਉਹ 7 ਅਗਸਤ ਨੂੰ ਆਟੋ ਰਾਹੀਂ ਆਪਣੇ ਘਰ ਜਾ ਰਹੀ ਸੀ।
Publish Date: Mon, 10 Aug 2026 04:00 PM (IST)
Updated Date: Tue, 11 Aug 2026 11:52 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ। ਸਿਵਲ ਲਾਈਨ ਥਾਣਾ ਪੁਲਿਸ ਨੇ ਭੱਟੀ ਰੋਡ ’ਤੇ ਆਟੋ ਰਾਹੀਂ ਘਰ ਜਾ ਰਹੀ ਮਹਿਲਾ ਤੋਂ ਪਰਸ ਖੋਹ ਕੇ ਫਰਾਰ ਹੋਣ ਦੇ ਦੋਸ਼ ਹੇਠ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕੋਠੇ ਨਾਥੇਆਣਾ, ਜ਼ਿਲ੍ਹਾ ਬਠਿੰਡਾ ਵਾਸੀ ਨਗਦੀਪ ਸਿੰਘ ਤੇ ਪਿੰਡ ਮਹਿਮਾ ਸਰਜਾ ਵਾਸੀ ਲਖਜੀਤ ਸਿੰਘ ਵਜੋਂ ਕੀਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਅਗਰਵਾਲ ਕਾਲੋਨੀ ਵਾਸੀ ਸੀਮਾ ਗੋਇਲ ਪਤਨੀ ਰਾਜੀਵ ਕੁਮਾਰ ਗੋਇਲ ਨੇ ਦੱਸਿਆ ਕਿ ਉਹ 7 ਅਗਸਤ ਨੂੰ ਆਟੋ ਰਾਹੀਂ ਆਪਣੇ ਘਰ ਜਾ ਰਹੀ ਸੀ।
ਜਦੋਂ ਉਹ ਭੱਟੀ ਰੋਡ ’ਤੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰੀ ’ਤੇ ਦੋਵਾਂ ਨੇ ਅਚਾਨਕ ਉਸ ਕੋਲੋਂ ਪਰਸ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤਕਰਤਾ ਅਨੁਸਾਰ ਪਰਸ ਵਿੱਚ ਇੱਕ ਮੋਬਾਈਲ ਫੋਨ, 11 ਹਜ਼ਾਰ ਰੁਪਏ ਨਕਦ ਤੇ ਕੁਝ ਜ਼ਰੂਰੀ ਦਸਤਾਵੇਜ਼ ਸਨ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਲਾਈਨ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਲਈ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-03ਬੀਵੀ-1187 ਵੀ ਬਰਾਮਦ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁੱਟੇ ਗਏ ਸਮਾਨ ਦੀ ਬਰਾਮਦਗੀ ਸਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ।