- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਖਰੀਦ ਦਾ ਉਦਘਾਟਨ

ਝੋਨੇ ਦੀ ਖਰੀਦ ਦਾ ਉਦਘਾਟਨ
ਕਿਸਾਨ ਖੱਜਲ-ਖੁਆਰੀ ਤੋਂ ਬਚਣ ਲਈ ਝੋਨਾ ਸੁਕਾ ਕੇ ਮੰਡੀਆਂ ਵਿੱਚ ਲਿਆਉਣ : ਗੁਰਪ੍ਰੀਤ ਕੌਰ ਸਿੱਧੂ
ਫੋਟੋ : 69
ਕੈਪਸ਼ਨ : ਝੋਨੇ ਦੀ ਖਰੀਦ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਅਤੇ ਮੌਕੇ ਤੇ ਮੌਜੂਦ ਅਧਿਕਾਰੀ ਅਤੇ ਆੜਤੀ
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ
ਰਾਮਾਂ ਮੰਡੀ,
ਸਥਾਨਕ ਟੀਐਮਸੀ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਉਦਘਾਟਨ ਅੱਜ ਮਾਰਕੀਟ ਕਮੇਟੀ ਦੀ ਚੇਅਰਪਰਸਨ ਮੈਡਮ ਗੁਰਪ੍ਰੀਤ ਕੌਰ ਸਿੱਧੂ ਨੇ ਕੀਤਾ ਅਤੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਝੋਨਾ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ, ਤਾਂ ਜੋ ਉਨ੍ਹਾਂ ਨੂੰ ਖਰੀਦ ਦੌਰਾਨ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਾਰੀ ਖਰੀਦ ਸਰਕਾਰ ਵੱਲੋਂ ਨਿਰਧਾਰਤ 2461 ਰੁਪਏ ਪ੍ਰਤੀ ਕੁਇੰਟਲ ਦੇ ਸਰਕਾਰੀ ਭਾਅ ਅਨੁਸਾਰ ਕੀਤੀ ਜਾਵੇਗੀ।
ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਕਾਦੀ ਚੱਠਾ ਅਤੇ ਰਮੇਸ਼ ਕੁਮਾਰ ਰਾਮਾਂ ਪ੍ਰਧਾਨ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਆੜਤੀਆਂ ਨੂੰ ਢਾਈ ਪ੍ਰਤੀਸ਼ਤ ਪੂਰੀ ਦਾਮੀ ਦਿੱਤੀ ਜਾਵੇ, ਤਾਂ ਜੋ ਆੜਤੀਆਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਸੁਨੀਲ ਕੁਮਾਰ ਬਾਂਸਲ ਮਾਰਕੀਟ ਕਮੇਟੀ ਸਕੱਤਰ, ਗੁਰਪਿਆਰ ਸਿੰਘ ਮੰਡੀ ਸੁਪਰਵਾਈਜ਼ਰ, ਹਰਪ੍ਰੀਤ ਸਿੰਘ ਮੈਨੇਜਰ ਮਾਰਕਫੈਡ, ਸਵਰਨਜੀਤ ਸਿੰਘ ਇੰਸਪੈਕਟਰ ਵੇਅਰਹਾਊਸ, ਸੁਖਦੀਪ ਸਿੰਘ ਇੰਸਪੈਕਟਰ ਪਨਗ੍ਰੇਨ, ਮਯੂਰ ਜਿੰਦਲ ਇੰਸਪੈਕਟਰ ਪਨਗ੍ਰੇਨ, ਜਸਵਿੰਦਰ ਸਿੰਘ ਬਾਂਡੀ ਇੰਸਪੈਕਟਰ ਪਨਗ੍ਰੇਨ, ਗੁਰਪ੍ਰੀਤ ਸਿੰਘ ਇੰਸਪੈਕਟਰ ਵੇਅਰਹਾਊਸ, ਗੁਰਦੀਪ ਸਿੰਘ ਇੰਸਪੈਕਟਰ ਵੇਅਰ ਹਾਊਸ, ਮਾਰਕੀਟ ਕਮੇਟੀ ਦੇ ਹੋਰ ਕ੍ਰਮਚਾਰੀਆਂ ਤੋਂ ਇਲਾਵਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਕਾਦੀ ਚੱਠਾ, ਰਮੇਸ਼ ਕੁਮਾਰ ਰਾਮਾਂ ਪ੍ਰਧਾਨ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ, ਧਰਮ ਸਿੰਘ ਪੁਨਿਹਾਣੀ, ਗੋਲਡੀ ਮਹੇਸ਼ਵਰੀ , ਭੋਲਾ ਜੈਨ, ਮਣਕਾ ਜੈਨ, ਰੀਸ਼ੂ ਸਿੰਗਲਾ, ਭਾਨੂੰ ਕੁਮਾਰ ਅਤੇ ਸਿੰਟਾ ਮੌੜ ਸਮੇਤ ਹੋਰ ਆੜਤੀ ਹਾਜ਼ਰ ਸਨ।