ਸਕੂਲ ’ਚ ਉਸਾਰੇ ਗਏ ਸ਼ੈੱਡ ਦਾ ਉਦਘਾਟਨ ਕੀਤਾ
ਸਕੂਲ ਵਿੱਚ ਉਸਾਰੇ ਗਏ ਸ਼ੈਡ ਦਾ ਉਦਘਾਟਨ ਕੀਤਾ
Publish Date: Tue, 10 Nov 2026 06:50 PM (IST)
Updated Date: Tue, 10 Nov 2026 06:51 PM (IST)
ਮਨਪ੍ਰੀਤ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਮੰਡੀ ਵਿਖੇ ਅੰਗਰੇਜ਼ ਸਿੰਘ ਸੀ ਐਚ ਟੀ ਰਾਮਪੁਰਾ ਮੰਡੀ ਦੀ ਅਗਵਾਈ ਹੇਠ ਸਕੂਲ ਵਿੱਚ ਉਸਾਰੇ ਗਏ ਸ਼ੈਡ ਦਾ ਉਦਘਾਟਨ ਸੁਨੀਲ ਕੁਮਾਰ ਗੁਪਤਾ ਪ੍ਰਿੰਸੀਪਲ ਪੀਐਮ ਸ੍ਰੀ ਸਰਕਾਰੀ ਕੰਨਿਆ ਸਕੂਲ ਰਾਮਪੁਰਾ ਮੰਡੀ ਵੱਲੋਂ ਕਰ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਅੰਗਰੇਜ਼ ਸਿੰਘ ਨੇ ਸਮੂਹ ਸਟਾਫ ਅਤੇ ਇਸ ਸ਼ੈਡ ਲਈ ਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਪਿਛਲੇ ਦਿਨੀ ਖੇਡਾਂ ਦੇ ਵਿਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ਇਸੇ ਤਰ੍ਹਾਂ ਸਕੂਲ ਵਿੱਦਿਅਕ ਪੱਖ ਤੋਂ ਵੀ ਬਹੁਤ ਤਰੱਕੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਸਹਿ-ਵਿਦਿਅਕ ਮੁਕਾਬਲੇ ਵੀ ਸਕੂਲ ਵਿਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਟਾਫ ਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਅੱਗੇ ਤੋਂ ਸਕੂਲ ਦੀ ਬਿਲਡਿੰਗ ਨੂੰ ਹੋਰ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਪ੍ਰਵੀਨ ਸ਼ਰਮਾ ਸਹਾਇਕ ਇੰਚਾਰਜ, ਮਨਜੀਤ ਕੌਰ, ਵੀਨਾ ਰਾਣੀ, ਕਮਲਜੀਤ ਸਿੰਘ, ਪ੍ਰਦੀਪ ਕੌਰ, ਜਸਵੀਰ ਕੌਰ, ਮਿਨਾਕਸ਼ੀ, ਮਨਵੀਰ ਕੌਰ, ਰਮਨਦੀਪ ਕੌਰ, ਵਨੀਤਾ, ਨਵੀਤਾ ਆਦਿ ਹਾਜਰ ਸਨ।