ਸਕੂਲ ’ਚ ਉਸਾਰੇ ਗਏ ਸ਼ੈਡ ਦਾ ਉਦਘਾਟਨ ਕੀਤਾ
ਸਕੂਲ ਵਿੱਚ ਉਸਾਰੇ ਗਏ ਸ਼ੈਡ ਦਾ ਉਦਘਾਟਨ ਕੀਤਾ
Publish Date: Tue, 10 Nov 2026 05:48 PM (IST)
Updated Date: Tue, 10 Nov 2026 05:51 PM (IST)
ਮਨਪ੍ਰੀਤ ਗਿੱਲ, ਪੱਤਰ ਪ੍ਰੇਰਕ, ਰਾਮਪੁਰਾ ਫੂਲ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਮੰਡੀ ਵਿਖੇ ਅੰਗਰੇਜ਼ ਸਿੰਘ ਸੀਐੱਚਟੀ ਰਾਮਪੁਰਾ ਮੰਡੀ ਦੀ ਅਗਵਾਈ ਹੇਠ ਸਕੂਲ ਵਿਚ ਉਸਾਰੇ ਗਏ ਸ਼ੈਡ ਦਾ ਉਦਘਾਟਨ ਸ੍ਰੀ ਸੁਨੀਲ ਕੁਮਾਰ ਗੁਪਤਾ ਪ੍ਰਿੰਸੀਪਲ ਪੀਐਮ ਸ੍ਰੀ ਸਰਕਾਰੀ ਕੰਨਿਆ ਸਕੂਲ ਰਾਮਪੁਰਾ ਮੰਡੀ ਵੱਲੋਂ ਕਰ ਕਮਲਾਂ ਨਾਲ ਕੀਤਾ ਗਿਆ ਇਸ ਮੌਕੇ ਤੇ ਅੰਗਰੇਜ਼ ਸਿੰਘ ਨੇ ਸਮੂਹ ਸਟਾਫ ਅਤੇ ਇਸ ਸ਼ੈਡ ਲਈ ਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਪਿਛਲੇ ਦਿਨੀ ਖੇਡਾਂ ਦੇ ਵਿਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ਇਸੇ ਤਰ੍ਹਾਂ ਸਕੂਲ ਵਿੱਦਿਅਕ ਪੱਖ ਤੋਂ ਵੀ ਬਹੁਤ ਤਰੱਕੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਸਹਿ-ਵਿਦਿਅਕ ਮੁਕਾਬਲੇ ਵੀ ਸਕੂਲ ਵਿੱਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਟਾਫ ਅਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਅੱਗੇ ਤੋਂ ਸਕੂਲ ਦੀ ਬਿਲਡਿੰਗ ਨੂੰ ਹੋਰ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਪ੍ਰਵੀਨ ਸ਼ਰਮਾ ਸਹਾਇਕ ਇੰਚਾਰਜ, ਮਨਜੀਤ ਕੌਰ, ਵੀਨਾ ਰਾਣੀ, ਕਮਲਜੀਤ ਸਿੰਘ, ਪ੍ਰਦੀਪ ਕੌਰ, ਜਸਵੀਰ ਕੌਰ, ਮਿਨਾਕਸ਼ੀ, ਮਨਵੀਰ ਕੌਰ, ਰਮਨਦੀਪ ਕੌਰ, ਵਨੀਤਾ, ਨਵੀਤਾ ਆਦਿ ਹਾਜ਼ਰ ਸਨ।