ਫਾਈਨਲ ਮੁਕਾਬਲੇ ਵਿਚ ਸਿੱਧੂ ਫਾਈਟਰ ਦੀ ਟੀਮ ਨੇ ਭਾਰਤ ਮੈਡੀਕੋਜ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ ਫਾਈਨਲ ਮੁਕਾਬਲੇ ਵਿਚ ਸਿੱਧੂ ਫਾਈਟਰ ਦੀ ਟੀਮ ਨੇ ਭਾਰਤ ਮੈਡੀਕੋਜ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ
Publish Date: Tue, 27 Oct 2026 05:23 PM (IST)
Updated Date: Tue, 27 Oct 2026 05:25 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਰਾਮਾਂ ਮੰਡੀ, ਪੰਜਾਬ ਕ੍ਰਿਕੇਟ ਅਕੈਡਮੀ ਰਾਮਾਂ ਵੱਲੋਂ ਤਲਵੰਡੀ ਸਾਬੋ ਰੋਡ ’ਤੇ ਸਥਿਤ ਵਿਸ਼ਾਲ ਕ੍ਰਿਕਟ ਗਰਾਊਂਡ ਵਿਖੇ ਬੀਤੀ ਰਾਤ ਆਯੋਜਿਤ ਛੇਵੀਂ ਨਾਈਟ ਕ੍ਰਿਕਟ ਲੀਗ ਦੇ ਫਾਈਨਲ ਮੁਕਾਬਲੇ ਵਿਚ ਸਿੱਧੂ ਫਾਈਟਰ ਦੀ ਟੀਮ ਨੇ ਭਾਰਤ ਮੈਡੀਕੋਜ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਪੀਸੀਏ ਵੱਲੋਂ ਫਾਈਨਲ ਜੇਤੂ ਟੀਮ ਨੂੰ 41000 ਰੁਪਏ ਨਕਦ ਰਾਸ਼ੀ ਪਲੱਸ ਟਰਾਫੀ, ਦੂਸਰੇ ਸਥਾਨ ਤੇ ਰਹੀ ਟੀਮ ਨੂੰ 25000 ਰੁਪਏ ਪਲੱਸ ਟਰਾਫ਼ੀ, ਬੈਸਟ ਵੈਟਸਮੈਨ ਸਲੀਮ ਖਾਨ ਅਤੇ ਬੈਸਟ ਬੋਲਰ ਜਤਿੰਦਰ ਮਾਨ ਨੂੰ ਕ੍ਰਿਕੇਟ ਵੈਟ ਅਤੇ ਮੈਨ ਆਫ਼ ਦਾ ਸੀਰਿਜ ਗੁਰਪ੍ਰੀਤ ਬੁਢਲਾਡਾ ਰਾਮਸਰਾ, ਵਿੱਕੀ ਬੋਖਾ, ਮਨਦੀਪ ਪੱਕਾ, ਕੁਲਵੰਤ ਸਿੰਘ ਗੰਗਾ ਕੂਲਰ, ਰਿੰਕੂ ਬਾਗੜੀ ਨੂੰ ਸਾਇਕਲ ਇਨਾਮ ਦਿੱਤੇ ਗਏ। ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਪੀਸੀਏ ਦੇ ਆਗੂਆਂ ਸੰਜੀਵ ਸਿੰਗਲਾ, ਰਾਜੀਵ ਸਿੰਗਲਾ ਤੇ ਰਮਨਦੀਪ ਸਿੰਘ ਸਿੱਧੂ ਸੁਖਲੱਧੀ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲਗਾਤਾਰ ਟੂਰਨਾਮੈਂਟਾਂ ਦਾ ਆਯੋਜਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਵੱਡੇ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਉਣ ਲਈ ਇਕ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਖੇਡ ਗਰਾਊਂਡਾਂ ਦੀ ਉਸਾਰੀ |ਤੇ ਜ਼ੋਰ ਦੇ ਰਹੀ ਹੈ। ਇਸ ਮੌਕੇ ਪੀਸੀਏ ਕਮੇਟੀ ਮੈਂਬਰ ਸੰਜੀਵ ਸਿੰਗਲਾ, ਰਾਜੀਵ ਸਿੰਗਲਾ, ਰਮਨਦੀਪ ਸਿੰਘ ਸਿੱਧੂ ਸੁਖਲੱਧੀ, ਸ਼ਮੀਰ ਸਿੰਗਲਾ, ਰੋਹਨ ਅਰੋੜਾ, ਸੋਨੂੰ ਮਸੌਣ, ਬਿੱਟੂ ਚਲਾਣਾ, ਕੰਨੂੰ ਗੌਰਵ, ਮੋਹਿਤ ਜੈਨ, ਸ਼ੰਟੀ ਗਰਗ, ਸੁਰਿੰਦਰ ਭੱਟੀ, ਰਾਜੂ ਰਠੌਰ, ਬੂਟਾ ਸਿੰਘ, ਮੰਗਾਂ ਬੰਗੀ ਆਦਿ ਨੇ ਮਹਿਮਾਨਾਂ ਅਤੇ ਜੇਤੂ ਟੀਮਾਂ ਦਾ ਧੰਨਵਾਦ ਕੀਤਾ।