ਪਿੰਡ ਸੰਗਤ ਕਲਾਂ ਵਾਸੀਆਂ ਨੇ ਥਾਣੇ ਦਾ ਕੀਤਾ ਘਿਰਾਓ
important news from Bathinda
Publish Date: Sat, 17 Jan 2026 08:14 PM (IST)
Updated Date: Sun, 18 Jan 2026 04:19 AM (IST)
-ਚਿੱਟੇ ਦੇ ਵਪਾਰੀਆਂ ਨੂੰ ਪੁਲਿਸ ਵੱਲੋਂ ਫੜ ਕੇ ਛੱਡਣ ਦਾ ਮਾਮਲਾ ਭਖਿਆ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ :
ਪਿੰਡ ਸੰਗਤ ਕਲਾਂ ਵਾਸੀਆਂ ਨੇ ਚਿੱਟੇ ਦੇ ਵਪਾਰੀਆਂ ਨੂੰ ਪੁਲਿਸ ਵੱਲੋਂ ਫੜ੍ਹ ਕੇ ਛੱਡਣ ਦੇ ਮਾਮਲੇ ’ਚ ਥਾਣਾ ਸੰਗਤ ਦਾ ਘਿਰਾਓ ਕਰਕੇ ਪੰਜਾਬ ਪੁਲਿਸ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ। ਪਿੰਡ ਸੰਗਤ ਕਲਾਂ ਵਾਸੀ ਰੇਸ਼ਮ ਸਿੰਘ ਸਿੱਧੂ, ਕਮਲਦੀਪ ਸਿੰਘ, ਭੋਲਾ ਸਿੰਘ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਵੱਡੀ ਗਿਣਤੀ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਨਸ਼ਾ (ਚਿੱਟਾ) ਵੇਚਣ ਵਾਲੇ ਵਿਅਕਤੀ ਹਸਨਦੀਪ ਸਿੰਘ ਨੂੰ ਥਾਣਾ ਸੰਗਤ ਦੀ ਪੁਲਿਸ ਨੂੰ ਫੜ੍ਹਾਇਆ ਗਿਆ ਸੀ ਪ੍ਰੰਤੂ ਪੁਲਿਸ ਵੱਲੋਂ ਉਸ ਤੇ ਕੋਈ ਵੀ ਕਾਰਵਾਈ ਕੀਤੇ ਬਿਨਾਂ ਉਸ ਨੂੰ ਰਾਤ ਸਮੇਂ ਛੱਡ ਦਿੱਤਾ ਗਿਆ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼•ਿਨੱਚਰਵਾਰ ਸਵੇਰੇ ਉਸਦੀ ਪਤਨੀ ਪਿੰਡ ਦੀ ਸੱਥ ’ਚ ਆ ਕੇ ਲੋਕਾਂ ਨੂੰ ਧਮਕੀਆਂ ਦੇਣ ਲੱਗੀ ਕਿ ਉਹ ਪੁਲਿਸ ਨੂੰ ਪੈਸੇ ਦੇ ਕੇ ਛੁੱਟ ਕੇ ਆਏ ਹਨ ਅਤੇ ਉਸ ਦਾ ਕਿਸੇ ਨੇ ਕੀ ਕਰ ਲਿਆ। ਇਸ ਨੂੰ ਲੈ ਕੇ ਪਿੰਡ ਵਾਸੀਆਂ ’ਚ ਰੋਸ ਦੀ ਲਹਿਰ ਪੈਦਾ ਹੋ ਗਈ ਅਤੇ ਪਿੰਡ ਵਾਸੀ ਔਰਤਾਂ, ਮਰਦ Çਾਂਕੱਠੇ ਹੋ ਕੇ ਥਾਣਾ ਸੰਗਤ ਦਾ ਘਿਰਾਓ ਕਰਨ ਲੱਗੇ। ਪਿੰਡ ਵਾਸੀ ਮੰਗ ਕਰ ਰਹੇ ਸਨ ਕਿ ਜਦੋਂ ਤੱਕ ਉਕਤ ਵਿਅਕਤੀਆਂ ਵਿਰੁੱਧ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਧਰਨੇ ’ਤੇ ਬੈਠਣਗੇ।
ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਕੋਲ ਪੁੱਜੇ ‘ਆਮ ਆਦਮੀ ਪਾਰਟੀ’ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਦੀ ਮੌਜੂਦਗੀ ’ਚ ਨਵੇਂ ਆਏ ਥਾਣਾ ਮੁਖੀ ਬਲਵਿੰਦਰ ਸਿੰਘ ਵੱਲੋਂ ਦਿੱਤੇ 24 ਘੰਟਿਆਂ ਅੰਦਰ ਕਾਰਵਾਈ ਦੇ ਵਿਸ਼ਵਾਸ਼ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦੇ ਸੌਦਾਗਰਾਂ ਵਿਰੁੱਧ ਪੁਲਿਸ ਵੱਲੋਂ ਬਣਦੀ ਠੋਸ ਕਾਰਵਾਈ ਕੀਤੀ ਗਈ ਤਾਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੰਦਰ ਸਿੰਘ ਸਾਬਕਾ ਸਰਪੰਚ ਕੋਠੇ ਸੰਗਤ ਕਲਾਂ, ਹਰਭਜਨ ਸਿੰਘ ਮੈਂਬਰ, ਕੁਲਵੰਤ ਸਿੰਘ ਕੰਤੀ ਮੈਂਬਰ, ਕੱਤਰ ਸਿੰਘ ਸਾਬਕਾ ਪੰਚ, ਰੂਬੀ ਸਿੰਘ ਮੈਂਬਰ, ਜਗਦੇਵ ਸਿੰਘ ਇਕਾਈ ਪ੍ਰਧਾਨ ਬੀਕੇਯੂ ਡਕੌਂਦਾ, ਮੈਂਗਲ ਸਿੰਘ, ਮਲਕੀਤ ਸਿੰਘ, ਹਰਮਨ ਸਿੰਘ, ਗਗਨਦੀਪ ਸਿੰਘ, ਸਿਮਰਜੀਤ ਕੌਰ ਅਤੇ ਮਲਕੀਤ ਕੌਰ ਆਦਿ ਮੌਜੂਦ ਸਨ।