ਐਚਐਮਈਐਲ ਰਿਫਾਇਨਰੀ ਵੱਲੋਂ ਸਿਵਲ ਹਸਪਤਾਲ ਰਾਮਾਂ ਮੰਡੀ ’ਚ ਬਣਾਏ ਦੋ ਜਨਤਕ ਪਖਾਨੇ ਲੋਕ ਅਰਪਣ ਐਚਐਮਈਐਲ ਰਿਫਾਇਨਰੀ ਵੱਲੋਂ ਸਿਵਲ ਹਸਪਤਾਲ ਰਾਮਾਂ ਮੰਡੀ ’ਚ ਬਣਾਏ ਦੋ ਜਨਤਕ ਪਖਾਨੇ ਲੋਕ ਅਰਪਣ
Publish Date: Wed, 14 Oct 2026 04:31 PM (IST)
Updated Date: Wed, 14 Oct 2026 04:33 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾਂ ਮੰਡੀ ਸਿਵਲ ਹਸਪਤਾਲ ਰਾਮਾਂ ਮੰਡੀ ਵਿਖੇ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਐੱਚਐੱਮਈਐੱਲ) ਵੱਲੋਂ ਆਪਣੇ ਸਮਾਜ ਭਲਾਈ ਕਾਰਜਾਂ ਤਹਿਤ ਤਿਆਰ ਕਰਵਾਏ ਦੋ ਨਵੇਂ ਜਨਤਕ ਪਖਾਨੇ ਲੋਕ ਅਰਪਣ ਕੀਤੇ ਗਏ। ਇਨ੍ਹਾਂ ਦੇ ਨਿਰਮਾਣ ਨਾਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹੂਲਤ ਮਿਲੇਗੀ। ਇਸ ਮੌਕੇ ਰਿਫਾਇਨਰੀ ਦੇ ਨੁਮਾਇੰਦੇ ਵਿਸ਼ਵ ਮੋਹਨ ਪ੍ਰਸਾਦ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਰਾਮਾਂ ਮੰਡੀ ਦੀ ਬੇਨਤੀ ’ਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਤਹਿਤ ਇਹ ਪਖਾਨੇ ਬਣਵਾਏ ਗਏ ਹਨ। ਉਨ੍ਹਾਂ ਕਿਹਾ ਕਿ ਰਿਫਾਇਨਰੀ ਵੱਲੋਂ ਭਵਿੱਖ ਵਿਚ ਵੀ ਲੋਕ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾਇਆ ਜਾਂਦਾ ਰਹੇਗਾ। ਨਵੇਂ ਪਖਾਨਿਆਂ ਦੀ ਸ਼ੁਰੂਆਤ ਮੌਕੇ ਰੀਬਨ ਕੱਟਣ ਦੀ ਰਸਮ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਪਾਲ ਸਿੰਘ ਨੇ ਨਿਭਾਈ। ਉਨ੍ਹਾਂ ਇਸ ਸਹੂਲਤ ਲਈ ਰਿਫਾਇਨਰੀ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਹਸਪਤਾਲ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਜਿਹੀਆਂ ਸਹੂਲਤਾਂ ਬੇਹੱਦ ਮਹੱਤਵਪੂਰਨ ਹਨ। ਇਸ ਮੌਕੇ ਰਿਫਾਇਨਰੀ ਦੇ ਅਧਿਕਾਰੀ ਅਭਿਸ਼ੇਕ ਰਾਏ ਅਤੇ ਹਰਦੀਪ ਸਿੰਘ ਤੋਂ ਇਲਾਵਾ ਡਾ. ਰਿਸ਼ੂ ਗਰਗ, ਚੀਫ ਫਾਰਮਾਸਿਸਟ ਗੁਰਸ਼ਰਨਜੀਤ, ਰਾਜਨਦੀਪ ਕੌਰ, ਵਕੀਲ ਸਿੰਘ, ਲੈਬ ਟੈਕਨੀਸ਼ੀਅਨ ਸੰਦੀਪ, ਹਰਮਨਦੀਪ ਕੌਰ, ਕੇਵਲ ਰਾਮ ਅਤੇ ਕਲਰਕ ਪ੍ਰਦੀਪ ਕੁਮਾਰ ਸਮੇਤ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ।