- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਮਤ ਸਿੰਘ ਕੁੱਤੀਵਾਲ ‘ਰਤਨ ਪੰਜਾਬ ਦੇ’ ਐਵਾਰਡ ਨਾਲ ਸਨਮਾਨਿਤ

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਵਿੱਢੀ ਜੰਗ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਬਹਿਤਰੀਨ ਯੋਗਦਾਨ ਪਾਉਣ ਵਾਲੀ ਨੌਜਵਾਨ ਸ਼ਖ਼ਸੀਅਤ, ਆਮ ਆਦਮੀ ਪਾਰਟੀ ਦੇ ਆਗੂ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਿੰਮਤ ਸਿੰਘ ਕੁੱਤੀਵਾਲ ਨੂੰ ਅੱਜ ਚੰਡੀਗੜ੍ਹ ਵਿਖੇ 'ਜਾਗਰਣ ਗਰੁੱਪ' ਵੱਲੋਂ ਆਯੋਜਿਤ ਸਟੇਟ ਪੱਧਰੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ‘ਰਤਨ ਪੰਜਾਬ ਦੇ’ ਐਵਾਰਡ ਨਾਲ ਮੁੱਖ ਮਹਿਮਾਨ ਕੈਬਿਨਟ ਮੰਤਰੀ ਹਰਪਾਲ ਸਿੰਘ ਚੀਮਾ, ਸੀਜੀਐਮ ਮਹਿੰਦਰ ਰਾਵਤ ਅਤੇ ਮੁੱਖ ਸੰਪਾਦਕ ਇੰਦਰਪ੍ਰੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਹਿੰਮਤ ਸਿੰਘ ਕੁੱਤੀਵਾਲ ਇਲਾਕੇ ਦੇ ਨੌਜਵਾਨਾਂ ਲਈ ਇਕ ਪ੍ਰੇਰਨਾ ਸਰੋਤ ਬਣ ਕੇ ਉੱਭਰੇ ਹਨ। ਸਮਾਜ ਸੇਵੀ ਕਾਰਜਾਂ ਅਤੇ ਨਸ਼ਾਮੁਕਤ ਪੰਜਾਬ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਦੇਖਦੇ ਹੋਏ ਜਾਗਰਣ ਗਰੁੱਪ ਵੱਲੋਂ ਇਹ ਵੱਕਾਰੀ ਸਨਮਾਨ ਉਨ੍ਹਾਂ ਨੂੰ ਭੇਟ ਕੀਤਾ ਗਿਆ।
ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਿੰਮਤ ਸਿੰਘ ਕੁੱਤੀਵਾਲ ਨੇ ਜਾਗਰਣ ਗਰੁੱਪ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਹੋਰ ਵਧਾਉਂਦਾ ਹੈ ਅਤੇ ਉਹ ਭਵਿੱਖ ਵਿੱਚ ਵੀ ਸਮਾਜ ਭਲਾਈ ਅਤੇ ਨਸ਼ਾਮੁਕਤੀ ਲਈ ਇਸੇ ਤਰ੍ਹਾਂ ਡਟ ਕੇ ਕੰਮ ਕਰਦੇ ਰਹਿਣਗੇ।
ਇਸ ਦੌਰਾਨ ਉਨ੍ਹਾਂ 'ਪੰਜਾਬੀ ਜਾਗਰਣ' ਦੇ ਸੀਨੀਅਰ ਪੱਤਰਕਾਰ ਅਤੇ ਜ਼ਿਲ੍ਹਾ ਇੰਚਾਰਜ ਗੁਰਤੇਜ ਸਿੰਘ ਸਿੱਧੂ ਦੇ ਨਾਲ-ਨਾਲ ਮੌੜ ਤੋਂ ਪੱਤਰਕਾਰ ਸੁਰੇਸ਼ ਕੁਮਾਰ ਹੈਪੀ ਦਾ ਵੀ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਕੋਆਰਡੀਨੇਟਰ ਜਸਵਿੰਦਰ ਸਿੰਘ ਕੁੱਬੇ ਨਾਲ ਮੌਜੂਦ ਸਨ।