ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਵਿਰਾਸਤੀ ਮੇਲੇ ਦੀ ਧੁੰਮ ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਵਿਰਾਸਤੀ ਮੇਲੇ ਦੀ ਧੁੰਮ
Publish Date: Wed, 19 Aug 2026 04:03 PM (IST)
Updated Date: Wed, 19 Aug 2026 04:06 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਮਾਲਵਾ ਖੇਤਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਢੱਡੇ ਵਿਖੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਉਦੇਸ਼ ਨਾਲ ਵਿਰਾਸਤੀ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਵਿਦਿਆਰਥੀਆਂ ਨੇ ਪੰਜਾਬ ਦੀਆਂ ਪੁਰਾਤਨ ਰਵਾਇਤਾਂ, ਲੋਕ-ਗੀਤਾਂ, ਲੋਕ-ਨਾਚਾਂ, ਰਵਾਇਤੀ ਪਹਿਰਾਵੇ ਅਤੇ ਪੇਂਡੂ ਜੀਵਨ ਦੀਆਂ ਝਲਕੀਆਂ ਦਾ ਆਨੰਦ ਮਾਣਿਆ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ ਅਤੇ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਲਈ ਆਪਣੀ ਮਾਂ-ਬੋਲੀ, ਸੱਭਿਆਚਾਰ, ਰਵਾਇਤਾਂ ਅਤੇ ਵਿਰਾਸਤੀ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣਾ ਬੇਹੱਦ ਜ਼ਰੂਰੀ ਹੈ। ਵਿਸ਼ੇਸ਼ ਮਹਿਮਾਨ ਹਰਮਨਜੋਤ ਕੌਰ ਨੇ ਪੀਂਘ ਦੀ ਰਸਮ ਦੀ ਸ਼ੁਰੂਆਤ ਕੀਤੀ। ਵਿਦਿਆਰਥਣਾਂ ਨੇ ਪਿੱਪਲਾਂ ਅਤੇ ਬੋਹੜਾਂ ਦੀ ਛਾਂ ਹੇਠ ਪੀਂਘਾਂ ਝੂਟਦਿਆਂ ਲੋਕ-ਗੀਤ ਗਾਏ ਅਤੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਖੀਰ-ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ। ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਦੱਸਿਆ ਕਿ ਮਹਿੰਦੀ ਲਗਾਉਣ, ਇੰਨੂੰ ਬਣਾਉਣ, ਸੇਵੀਆਂ ਵੱਟਣ, ਪੱਖੀਆਂ ਬੁਣਨ, ਸਾਗ ਕੱਟਣ, ਕਢਾਈ ਅਤੇ ਨਾਲਾ ਬੁਣਨ ਦੇ ਮੁਕਾਬਲੇ ਵੀ ਕਰਵਾਏ ਗਏ। ਪੰਜਾਬੀ ਫ਼ਿਲਮ ‘ਇਸ਼ਕ ਪਰਿੰਦੇ’ ਦੀ ਸਟਾਰ ਕਾਸਟ ਟੀਮ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਖਜ਼ਾਨਚੀ ਪ੍ਰਸ਼ੋਤਮ ਕੌਰ, ਡਾਇਰੈਕਟਰ ਸਿੰਬਲਜੀਤ ਕੌਰ, ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।