ਰੂਹ ਕੰਬਾਊ ਘਟਨਾ: ਰਾਤ ਨੂੰ ਸੌਣ ਗਏ ਵਿਅਕਤੀ ਨੇ ਲਗਾਇਆ ਫਾਹਾ, ਸਵੇਰੇ ਪਰਿਵਾਰ ਨੇ ਦੇਖਿਆ ਖੌਫ਼ਨਾਕ ਮੰਜ਼ਰ
ਸਵੇਰੇ ਜਦੋਂ ਉਹ ਉੱਠੀ ਤਾਂ ਪ੍ਰਕਾਸ਼ ਕਮਰੇ ’ਚ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ। ਭਾਲ ਦੌਰਾਨ ਪ੍ਰਕਾਸ਼ ਬਹਾਦੁਰ ਦੀ ਲਾਸ਼ ਘਰ ਦੇ ਲੌਬੀ ਏਰੀਏ ’ਚ ਲਟਕਦੀ ਮਿਲੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਥਾਣਾ ਕੈਂਟ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਤੇ ਮੁੱਢਲੀ ਕਾਰਵਾਈ ਪੂਰੀ ਕੀਤੀ।
Publish Date: Mon, 10 Aug 2026 05:12 PM (IST)
Updated Date: Mon, 10 Aug 2026 05:16 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ। ਬੀਬੀ ਵਾਲਾ ਰੋਡ ਦੀ ਗਲੀ ਨੰਬਰ ਛੇ ’ਚ ਰਹਿੰਦੇ 40 ਸਾਲਾ ਵਿਅਕਤੀ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਬਹਾਦੁਰ ਪੁੱਤਰ ਨਿਰਕਵਾ ਬਹਾਦੁਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਦੀ ਐਂਬੂਲੈਂਸ ਟੀਮ, ਥਾਣਾ ਕੈਂਟ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ।
ਪੁਲਿਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪ੍ਰਕਾਸ਼ ਬਹਾਦੁਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਮਰੇ ਵਿੱਚ ਸੌਣ ਲਈ ਚਲੇ ਗਏ ਸਨ।
ਸਵੇਰੇ ਜਦੋਂ ਉਹ ਉੱਠੀ ਤਾਂ ਪ੍ਰਕਾਸ਼ ਕਮਰੇ ’ਚ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ। ਭਾਲ ਦੌਰਾਨ ਪ੍ਰਕਾਸ਼ ਬਹਾਦੁਰ ਦੀ ਲਾਸ਼ ਘਰ ਦੇ ਲੌਬੀ ਏਰੀਏ ’ਚ ਲਟਕਦੀ ਮਿਲੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਥਾਣਾ ਕੈਂਟ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਤੇ ਮੁੱਢਲੀ ਕਾਰਵਾਈ ਪੂਰੀ ਕੀਤੀ।
ਫੋਰੈਂਸਿਕ ਟੀਮ ਵੱਲੋਂ ਵੀ ਮੌਕੇ ਤੋਂ ਲੋੜੀਂਦੇ ਸਬੂਤ ਇਕੱਠੇ ਕੀਤੇ ਗਏ। ਇਸ ਤੋਂ ਬਾਅਦ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ। ਥਾਣਾ ਕੈਂਟ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਪ੍ਰਕਾਸ਼ ਬਹਾਦੁਰ ਵੱਲੋਂ ਇਹ ਕਦਮ ਚੁੱਕਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।