27 ਸਾਲ ਤੋਂ ਵੱਧ ਦੀ ਸੇਵਾ ਮਗਰੋਂ 30 ਸਤੰਬਰ ਨੂੰ ਸੇਵਾਮੁਕਤ ਹੋਣਗੇ ਹਰਪਾਲ ਸਿੰਘ ਭੁੱਲਰ 27 ਸਾਲ ਤੋਂ ਵੱਧ ਦੀ ਸੇਵਾ ਮਗਰੋਂ 30 ਸਤੰਬਰ ਨੂੰ ਸੇਵਾਮੁਕਤ ਹੋਣਗੇ ਹਰਪਾਲ ਸਿੰਘ ਭੁੱਲਰ
Publish Date: Sat, 26 Sep 2026 03:56 PM (IST)
Updated Date: Sat, 26 Sep 2026 03:57 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ, ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵਿਚ ਸੁਪਰਿੰਟੈਂਡਿੰਗ ਇੰਜੀਨੀਅਰ (ਸਿਵਲ) ਵਜੋਂ ਸੇਵਾਵਾਂ ਨਿਭਾ ਰਹੇ ਹਰਪਾਲ ਸਿੰਘ ਭੁੱਲਰ 30 ਸਤੰਬਰ 2026 ਨੂੰ 27 ਸਾਲ ਤੋਂ ਵੱਧ ਦੀ ਸਰਕਾਰੀ ਸੇਵਾ ਮਗਰੋਂ ਸੇਵਾਮੁਕਤ ਹੋ ਰਹੇ ਹਨ। ਇੰਜੀਨੀਅਰਿੰਗ ਤੇ ਸ਼ਹਿਰੀ ਵਿਕਾਸ ਦੇ ਖੇਤਰ ਵਿਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਵੇਗਾ। 9 ਸਤੰਬਰ 1968 ਨੂੰ ਪਿੰਡ ਰਾਮਨਗਰ ਖਜ਼ਾਨ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਜਨਮੇ ਸ. ਭੁੱਲਰ ਨੇ ਬਠਿੰਡਾ ਦੇ ਸੇਂਟ ਜੋਸਫ਼ ਹਾਈ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਨ ਉਪਰੰਤ ਡੀਏਵੀ ਕਾਲਜ ਚੰਡੀਗੜ੍ਹ ਤੋਂ ਪਲੱਸ ਟੂ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਬੀਈ (ਸਿਵਲ) ਕੀਤੀ। ਉਨ੍ਹਾਂ ਨੇ 23 ਅਪ੍ਰੈਲ 1999 ਨੂੰ ਐਸਡੀਓ (ਸਿਵਲ) ਵਜੋਂ ਮਿਊਂਸਪਲ ਸੇਵਾ ਸ਼ੁਰੂ ਕੀਤੀ। ਲੁਧਿਆਣਾ, ਬਠਿੰਡਾ, ਮੋਹਾਲੀ, ਪਠਾਨਕੋਟ ਅਤੇ ਬਟਾਲਾ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਸੇਵਾਵਾਂ ਨਿਭਾਉਂਦਿਆਂ ਉਹ 2013 ਵਿਚ ਐਗਜ਼ੀਕਿਊਟਿਵ ਇੰਜੀਨੀਅਰ ਅਤੇ 2018 ਵਿਚ ਸੁਪਰਿੰਟੈਂਡਿੰਗ ਇੰਜੀਨੀਅਰ ਬਣੇ। ਲੁਧਿਆਣਾ ਵਿਚ ਬੀਐੱਸਯੂਪੀ ਸਕੀਮ ਤਹਿਤ 4,832 ਫਲੈਟਾਂ ਦੀ ਉਸਾਰੀ ਸਮੇਤ ਕਈ ਮਹੱਤਵਪੂਰਨ ਵਿਕਾਸ ਪ੍ਰਾਜੈਕਟਾਂ ਵਿਚ ਉਨ੍ਹਾਂ ਦੀ ਭੂਮਿਕਾ ਰਹੀ। ਉਹ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਪੀਐਮਆਈਡੀਸੀ ਵਿਚ ਵੀ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ।