ਸ੍ਰੀ ਗੀਤਾ ਭਵਨ ’ਚ 'ਹਰਿਆਲੀ ਤੀਜ' ਦਾ ਤਿਉਹਾਰ ਮਨਾਇਆ ਸ੍ਰੀ ਗੀਤਾ ਭਵਨ ਵਿਖੇ 'ਹਰਿਆਲੀ ਤੀਜ' ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Thu, 20 Aug 2026 04:47 PM (IST)
Updated Date: Fri, 21 Aug 2026 04:01 AM (IST)
ਫੋਟੋ : 22 ਕੈਪਸਨ : ਤੀਆਂ ਦੇ ਤਿਆਰ ਦੌਰਾਨ ਗਿੱਧਾ ਪਾਉਂਦੀਆਂ ਹੋਈਆਂ ਮੁਟਿਆਰਾਂ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ : ਸਥਾਨਕ ਸ੍ਰੀ ਗੀਤਾ ਭਵਨ ਮੰਦਰ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਮਹਿਲਾ ਮੰਡਲ ਕਮੇਟੀ ਵੱਲੋਂ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਇਲਾਕੇ ਦੀਆਂ ਸਮੂਹ ਮਾਵਾਂ, ਭੈਣਾਂ ਅਤੇ ਧੀਆਂ-ਬੇਟੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਔਰਤਾਂ ਅਤੇ ਧੀਆਂ ਨੇ ਪੰਜਾਬੀ ਵਿਰਸੇ ਨਾਲ ਜੁੜੀਆਂ ਰੰਗਾ-ਰੰਗ ਪੇਸ਼ਕਾਰੀਆਂ ਦਿੱਤੀਆਂ। ਪ੍ਰੋਗਰਾਮ ਵਿਚ ਬੋਲੀਆਂ, ਟੱਪੇ, ਲੋਕ ਗੀਤ ਅਤੇ ਗਿੱਧੇ ਦੀਆਂ ਧਮਾਲਾਂ ਨੇ ਪੰਜਾਬੀ ਸੱਭਿਆਚਾਰ ਦਾ ਸੁਚੱਜਾ ਸੁਮੇਲ ਪੇਸ਼ ਕੀਤਾ। ਇਸ ਮੌਕੇ ਪੂਰਾ ਪੰਡਾਲ ਪੰਜਾਬੀ ਸੱਭਿਆਚਾਰ ਦੇ ਰੰਗਾਂ ’ਚ ਰੰਗਿਆ ਨਜ਼ਰ ਆਇਆ। ਇਸ ਮੌਕੇ ਮੰਜੂ ਸਿੰਗਲਾ ਤੇ ਸੀਮਾ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਮਹਿਲਾ ਮੰਡਲ ਕਮੇਟੀ ਦੇ ਨੁਮਾਇੰਦਿਆਂ ਮਾਤਾ ਸੰਤੋਸ਼, ਰਿੰਪੀ ਬਾਲਾ, ਸੁਨੀਤਾ, ਸੁਮਨ ਰਾਣੀ, ਇੰਦੂ, ਅੰਜੂ, ਮੀਨਾ ਕੁਮਾਰੀ, ਕਿੰਪੀ, ਸੀਮਾ ਨੇ ਆਖਿਆ ਕਿ ਅਜਿਹੇ ਤਿਉਹਾਰ ਸਾਡੇ ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ’ਚ ਅਹਿਮ ਯੋਗਦਾਨ ਪਾਉਂਦੇ ਹਨ। ਸਮਾਗਮ ਦੇ ਅੰਤ ’ਚ ਮਹਿਲਾ ਮੰਡਲ ਕਮੇਟੀ ਵੱਲੋਂ ਆਈਆਂ ਸਭ ਮਹਿਲਾਵਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਭ ਨੇ ਮਿਲ ਕੇ ਇਕ-ਦੂਜੇ ਨੂੰ ਹਰਿਆਲੀ ਤੀਜ ਦੀਆਂ ਵਧਾਈਆਂ ਦਿੱਤੀਆਂ।