ਗੁਰਤੇਜ ਸਿੰਘ ਰਾਣਾ ਤੇ ਕੁਲਦੀਪ ਸਿੰਘ ਚੇਲਾ ਭਾਈ ਰੂਪਾ ਭਾਜਪਾ ਦੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਵਾਈਸ ਪ੍ਰਧਾਨ ਨਿਯੁਕਤ ਗੁਰਤੇਜ ਸਿੰਘ ਰਾਣਾ ਅਤੇ ਕੁਲਦੀਪ ਸਿੰਘ ਚੇਲਾ ਭਾਈ ਰੂਪਾ ਭਾਜਪਾ ਦੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਵਾਈਸ ਪ੍ਰਧਾਨ ਨਿਯੁਕਤ
Publish Date: Thu, 22 Oct 2026 04:31 PM (IST)
Updated Date: Thu, 22 Oct 2026 04:33 PM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ ਭਾਈ ਰੂਪਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਵੱਲੋਂ ਗੁਰਤੇਜ ਸਿੰਘ ਰਾਣਾ ਮਾਨ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਵਾਈਸ ਪ੍ਰਧਾਨ ਅਤੇ ਕੁਲਦੀਪ ਸਿੰਘ ਚੇਲਾ ਭਾਈ ਰੂਪਾ ਨੂੰ ਕਿਸਾਨ ਮੋਰਚਾ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਪਰਮਪਾਲ ਕੌਰ ਸਿੱਧੂ, ਪ੍ਰਸਿੱਧ ਗੀਤਕਾਰ ਤੇ ਗਾਇਕ ਬੂਟਾ ਭਾਈ ਰੂਪਾ, ਜਨਰਲ ਸਕੱਤਰ ਕਿਸਾਨ ਮੋਰਚਾ ਪੰਜਾਬ, ਜਸਪ੍ਰੀਤ ਸਿੰਘ ਜੱਸਾ ਭੁੱਚੋ, ਯੂਥ ਪ੍ਰਧਾਨ ਜ਼ਿਲ੍ਹਾ ਬਠਿੰਡਾ ਦਿਹਾਤੀ, ਮੇਜਰ ਸਿੰਘ ਬਰਾੜ, ਨਵਜੋਤ ਸਿੰਘ ਗੁਣੀ, ਐਡਵੋਕੇਟ ਮਨਦੀਪ ਸਿੱਧੂ, ਪਰਮਪਾਲ ਭੁੱਲਰ, ਐਡਵੋਕੇਟ ਜਸਪ੍ਰੀਤ ਸਿੰਘ ਸਿੱਧੂ, ਹਰਵੰਤ ਸਿੰਘ ਗੁੰਮਟੀ ਅਤੇ ਅੰਮ੍ਰਿਤਪਾਲ ਸਿੰਘ ਔਲਖ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਨਵ-ਨਿਯੁਕਤ ਵਾਈਸ ਪ੍ਰਧਾਨ ਗੁਰਤੇਜ ਸਿੰਘ ਰਾਣਾ ਮਾਨ ਅਤੇ ਕੁਲਦੀਪ ਸਿੰਘ ਚੇਲਾ ਭਾਈ ਰੂਪਾ ਨੇ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰਨਗੇ।