ਗੁਰਪ੍ਰੀਤ ਮਲੂਕਾ ਨੇ ਬੇਅੰਤ ਮਲੂਕਾ ਦੀ ਬਾਲ ਪੁਸਤਕ 'ਨਰੋਈ ਜ਼ਿੰਦਗੀ' ਰਿਲੀਜ਼ ਕੀਤੀ ਗੁਰਪ੍ਰੀਤ ਮਲੂਕਾ ਨੇ ਬੇਅੰਤ ਮਲੂਕਾ ਦੀ ਬਾਲ ਪੁਸਤਕ 'ਨਰੋਈ ਜ਼ਿੰਦਗੀ' ਰਿਲੀਜ਼ ਕੀਤੀ
Publish Date: Sat, 31 Oct 2026 04:20 PM (IST)
Updated Date: Sat, 31 Oct 2026 04:23 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ, ਬੱਚਿਆਂ ਨੂੰ ਸਾਹਿਤਕ ਰੁਚੀਆਂ ਨਾਲ ਜੋੜਨਾ ਉਹਨਾਂ ਦੇ ਸੰਪੂਰਨ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਜਦੋਂ ਬੱਚਿਆਂ ਵਿਚ ਸਾਹਿਤ ਪ੍ਰਤੀ ਰੁਚੀ ਉਤਪੰਨ ਹੁੰਦੀ ਹੈ ਤਾਂ ਉਹ ਸਿਰਫ਼ ਪੜ੍ਹਨ ਤੱਕ ਹੀ ਸੀਮਿਤ ਨਹੀਂ ਰਹਿੰਦੇ ਸਗੋਂ ਲਿਖਣ, ਸੋਚਣ ਤੇ ਪ੍ਰਗਟ ਕਰਨ ਦੀ ਯੋਗਤਾ ਵੀ ਵਿਕਸਤ ਕਰਦੇ ਹਨ। ਇਸੇ ਤਰ੍ਹਾਂ ਦੇ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਹਿੱਤ ਅਤੇ ਬਾਲ ਸਾਹਿਤ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਦਮ ਵਜੋਂ ਬੇਅੰਤ ਸਿੰਘ ਮਲੂਕਾ ਦੀ ਚੌਥੀ ਬਾਲ ਪੁਸਤਕ ਨਰੋਈ ਜ਼ਿੰਦਗੀ ਮਾਰਕੀਟ ਵਿਚ ਪਹੁੰਚ ਚੁੱਕੀ ਹੈ। ਜਿਸ ਨੂੰ ਗੁਰਪ੍ਰੀਤ ਸਿੰਘ ਮਲੂਕਾ ਪ੍ਰਧਾਨ ਭਾਜਪਾ ਦਿਹਾਤੀ ਬਠਿੰਡਾ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਨਰੋਈ ਜ਼ਿੰਦਗੀ ਪੁਸਤਕ ਮੁੱਖ ਤੌਰ ‘ਤੇ ਬੱਚਿਆਂ ਨੂੰ ਚੰਗੀ ਸੋਚ ਦੇ ਮਾਲਕ ਬਣਨ, ਦੂਜਿਆਂ ਦੀ ਮਦਦ ਕਰਨ, ਪੜ੍ਹਾਈ ਵਿਚ ਸਖ਼ਤ ਮਿਹਨਤ ਕਰਨ ਅਤੇ ਸਿੱਖਿਆ ਦੇ ਮਹੱਤਵ ਨੂੰ ਸਧਾਰਨ ਤੇ ਰੌਚਿਕ ਢੰਗ ਨਾਲ ਚਾਨਣਾ ਪਾਉਂਦੀ ਹੈ। ਬੇਅੰਤ ਸਿੰਘ ਮਲੂਕਾ ਨੇ ਇਸ ਬਾਲ ਪੁਸਤਕ ਰਾਹੀਂ ਲੇਖ ਸੰਗ੍ਰਹਿ ਦੁਆਰਾ ਬੱਚਿਆਂ ਦੀ ਸੋਚ, ਉਤਸਾਹ ਅਤੇ ਸਕੂਲੀ ਜੀਵਨ ਨਾਲ ਜੁੜੀਆਂ ਭਾਵਨਾਵਾਂ ਨੂੰ ਬੜੀ ਸੁੰਦਰਤਾ ਨਾਲ ਪੇਸ਼ ਕੀਤਾ ਹੈ। ਪੁਸਤਕ ਦੀ ਭਾਸ਼ਾ ਸਰਲ ਤੇ ਬੱਚਿਆਂ ਦੇ ਮਨ ਨੂੰ ਛੂਹਣ ਵਾਲੀ ਹੈ। ਪੁਸਤਕ ਰਿਲੀਜ਼ ਕਰਦੇ ਹੋਏ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਅਜਿਹੀਆਂ ਬਾਲ ਪੁਸਤਕਾਂ ਸਮਾਜ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਆਸ ਜਤਾਈ ਕਿ ਨਰੋਈ ਜ਼ਿੰਦਗੀ ਪੁਸਤਕ ਜਿੱਥੇ ਬੱਚਿਆਂ ਦੀ ਅਗਵਾਈ ਕਰਨ ਲਈ ਬੜੀ ਲਾਹੇਵੰਦ ਹੋਵੇਗੀ, ਉੱਥੇ ਇਹ ਪੁਸਤਕ ਅਧਿਆਪਕਾਂ ਲਈ ਵੀ ਇਕ ਉਪਯੋਗੀ ਸਾਧਨ ਸਾਬਤ ਹੋਵੇਗੀ। ਸਮਾਗਮ ਉਪਰੰਤ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਮਲੂਕਾ ਨੂੰ ਇਕ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਸ਼ਰਮਾ ਭਗਤਾ, ਅਮਰੀਕ ਸਿੰਘ ਕਲਿਆਣ ਅਤੇ ਸੁਖਜਿੰਦਰ ਸਿੰਘ ਘਣੀਆਂ ਮੌਜੂਦ ਸਨ।