ਗ੍ਰੇਟ ਡਿਸਕਵਰੀਅਨਜ਼ ਨੇ ਦਿੱਤਾ ਬੁਰਾਈ ’ਤੇ ਜਿੱਤ ਦਾ ਸੰਦੇਸ਼ ਗ੍ਰੇਟ ਡਿਸਕਵਰੀਅਨਜ਼ ਨੇ ਦਿੱਤਾ ਬੁਰਾਈ ’ਤੇ ਜਿੱਤ ਦਾ ਸੰਦੇਸ਼
Publish Date: Tue, 20 Oct 2026 04:38 PM (IST)
Updated Date: Tue, 20 Oct 2026 04:39 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਵਿਖੇ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਦੁਸਹਿਰੇ ਦੇ ਧਾਰਮਿਕ ਤੇ ਸੱਭਿਆਚਾਰਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਨੰਨ੍ਹੇ ਵਿਦਿਆਰਥੀਆਂ ਨੇ ਰਾਮਾਇਣ ਦੀ ਕਥਾ ਪੇਸ਼ ਕਰਦਿਆਂ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ, ਮਾਤਾ ਸੀਤਾ ਦੇ ਹਰਨ ਅਤੇ ਰਾਵਣ ’ਤੇ ਜਿੱਤ ਦੀ ਗਾਥਾ ਨੂੰ ਜੀਵੰਤ ਕੀਤਾ। ਵਿਦਿਆਰਥੀਆਂ ਦੇ ਅਭਿਨੈ ਤੇ ਸੰਵਾਦਾਂ ਨੇ ਸੱਚਾਈ, ਧਰਮ ਤੇ ਸਦਾਚਾਰ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਗਾਇਨ, ਨਾਚ ਅਤੇ ਆਕਰਸ਼ਕ ਝਾਕੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਕਮਲੇਸ਼ ਸਰਾਫ਼ ਅਤੇ ਪ੍ਰਿੰਸੀਪਲ ਕਾਵਿਆ ਅਸੀਜਾ ਨੇ ਕਿਹਾ ਕਿ ਦੁਸਹਿਰਾ ਸਾਨੂੰ ਆਪਣੀਆਂ ਅੰਦਰੂਨੀ ਬੁਰਾਈਆਂ ਅਤੇ ਕਮਜ਼ੋਰੀਆਂ ’ਤੇ ਜਿੱਤ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਰਾਵਣ ਦਹਨ ਕੀਤਾ ਗਿਆ, ਜੋ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਸੀ। ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ।