ਏਸ਼ੀਆ ਕੱਪ ਜਿੱਤ ਕੇ ਪਿੰਡ ਪੁੱਜੀ ਹਾਕੀ ਖਿਡਾਰਨ ਸੁਖਵੀਰ ਕੌਰ ਦਾ ਭਰਵਾਂ ਸਵਾਗਤ ਏਸ਼ੀਆ ਕੱਪ ਜਿੱਤ ਕੇ ਪਿੰਡ ਪੁੱਜੀ ਹਾਕੀ ਖਿਡਾਰਨ ਸੁਖਵੀਰ ਕੌਰ ਦਾ ਭਰਵਾਂ ਸਵਾਗਤ
Publish Date: Sat, 19 Sep 2026 04:21 PM (IST)
Updated Date: Sat, 19 Sep 2026 04:23 PM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ ਭਾਈ ਰੂਪਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਇਤਿਹਾਸਕ ਪਿੰਡ ਭਾਈ ਰੂਪਾ ਦੀ ਹੋਣਹਾਰ ਧੀ ਅਤੇ ਹਾਕੀ ਖਿਡਾਰਨ ਸੁਖਵੀਰ ਕੌਰ ਨੇ ਭਾਰਤੀ ਹਾਕੀ ਟੀਮ ਦੀ ਮੈਂਬਰ ਵਜੋਂ ਏਸ਼ੀਆ ਕੱਪ ਜਿੱਤ ਕੇ ਆਪਣੇ ਮਾਪਿਆਂ, ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਏਸ਼ੀਆ ਕੱਪ ਜਿੱਤ ਕੇ ਪਿੰਡ ਪੁੱਜਣ ’ਤੇ ਸੁਖਵੀਰ ਕੌਰ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਦੀ ਨਗਰ ਪੰਚਾਇਤ ਦੇ ਪ੍ਰਧਾਨ ਦੀਪ ਸਿੰਘ ਜੰਡੂ, ਸਮੂਹ ਕੌਂਸਲਰ, ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਬਾਬਾ ਭਾਈ ਰੂਪ ਚੰਦ ਸਪੋਰਟਸ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ, ਅਹੁਦੇਦਾਰਾਂ, ਸਾਬਕਾ ਸੈਨਿਕਾਂ ਅਤੇ ਪਿੰਡ ਵਾਸੀਆਂ ਵੱਲੋਂ ਸੁਖਵੀਰ ਕੌਰ ਦਾ ਸਨਮਾਨ ਕੀਤਾ ਗਿਆ। ਕਲੱਬ ਵੱਲੋਂ ਉਸ ਨੂੰ ਨਕਦ ਰਾਸ਼ੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਕਲੱਬ ਦੇ ਨਵ-ਨਿਯੁਕਤ ਕੈਸ਼ੀਅਰ ਅਤੇ ਸਮਾਜ ਸੇਵੀ ਸੁਖਜੀਤ ਸਿੰਘ ਰਾਜੂ ਨੇ ਦੱਸਿਆ ਕਿ ਸੁਖਵੀਰ ਕੌਰ ਦੀ ਪ੍ਰਾਪਤੀ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸੁਖਵੀਰ ਕੌਰ ਨੇ ਕਿਹਾ ਕਿ ਏਸ਼ੀਆ ਕੱਪ ਜਿੱਤ ਕੇ ਉਸ ਨੂੰ ਆਪਣੇ ਮਾਪਿਆਂ, ਪਿੰਡ ਭਾਈ ਰੂਪਾ, ਬਠਿੰਡਾ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਉਕਾਰ ਸਿੰਘ ਬਰਾੜ, ਗੁਰਦਰਸ਼ਨ ਸਿੰਘ ਬਰਾੜ, ਜਸਵੀਰ ਸਿੰਘ, ਗੁਰਤੇਜ ਸਿੰਘ ਗੇਜਾ, ਗੁਰਸੇਵਕ ਸਿੰਘ ਬਾਬਾ, ਰਾਹੁਲ ਗਰਗ, ਮਹਿੰਦਰ ਪਾਲ ਸਿੰਘ, ਮਹਿਲਾ ਸਿੰਘ ਜਵੰਦਾ, ਸੀਰਾ ਸਿੰਘ ਕਿੰਗਰਾ, ਗੋਰਾ ਸਿੰਘ ਕਿੰਗਰਾ, ਨੰਦ ਸਿੰਘ ਸੂਬੇਦਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਾਬਕਾ ਸੈਨਿਕ ਹਾਜ਼ਰ ਸਨ।