ਕਲੇਰ ਸਕੂਲ ਨੈਸ਼ਨਲ ਕ੍ਰਿਕਟ ਖੇਡਾਂ ਦਾ ਸ਼ਾਨਦਾਰ ਆਗਾਜ਼ ਕਲੇਰ ਸਕੂਲ ਨੈਸ਼ਨਲ ਕ੍ਰਿਕਟ ਖੇਡਾਂ ਦਾ ਸ਼ਾਨਦਾਰ ਆਗਾਜ਼
Publish Date: Wed, 23 Sep 2026 04:10 PM (IST)
Updated Date: Wed, 23 Sep 2026 04:12 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇਸੀ.ਆਈ.ਸੀ.ਐਸ.ਈ ਨੈਸ਼ਨਲ ਅੰਡਰ-14 ਕਿ੍ਕਟ ਟੂਰਨਾਮੈਂਟ ਖੇਡਾਂ 2026 ਦਾ ਸ਼ਾਨਦਾਰ ਆਗਾਜ਼ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਜਾਂ ਤੋਂ 15 ਟੀਮਾਂ ਪਹੁੰਚੀਆਂ। ਟੀਮਾਂ ਦੇ ਸਕੂਲ ਪਹੁੰਚਣ ਤੇ ਪ੍ਰਬੰਧਕਾਂਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅੰਡਰ-14ਕਿ੍ਕਟ ਨੈਸ਼ਨਲ ਟੂਰਨਾਮੈਂਟ ਦਾਉਦਘਾਟਨ ਸਮਾਰੋਹ ਮੁੱਖ ਮਹਿਮਾਨ ਜ਼ੋਨਲ ਕੁਆਰਡੀਨੇਟਰ ਸਿਮਰਨਦੀਪ ਸਿੰਘ ਧਾਲੀਵਾਲ, ਸਪੋਰਟਸਕੁਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਮੋਗਾ (ਡੀਐਸਈ), ਨੇ ਕੀਤਾ। ਇਸ ਮੌਕੇ ਤੇ ਕਲੇਰ ਸਕੂਲ ਦੇਚੇਅਰਮੈਨ ਕੁਲਵੰਤ ਸਿੰਘ ਮਲੂਕਾ, ਡਾਇਰੈਕਟਰ ਕੋਹਿਨੂਰ ਸਿੱਧੂ, ਵਾਈਸ ਚੇਅਰਪਰਸਨ ਰਣਧੀਰ ਕੌਰ, ਪ੍ਰਿੰਸੀਪਲ ਅਰਵਿੰਦ ਸ਼ਰਮਾ, ਤੇਜ ਸਿੰਘ ਠਾਕੁਰ ਸੀਐਸਸੀਈ ਕਨਵੀਨਰ ਪ੍ਰਿੰਸੀਪਲ ਐਮਬਰੋਜੀਅਲਸਕੂਲ ਜੀਰਾ, ਪ੍ਰਿੰਸੀਪਲ ਸੁਖਵੀਰ ਸਿੰਘ ਬਰਾੜ ਮਲੂਕਾ ਪਬਲਿਕ ਸਕੂਲ ਸਮਾਧ ਭਾਈ, ਦਵਿੰਦਰ ਪਾਲਸਿੰਘ (ਕਮੇਟੀ ਮੈਂਬਰ), ਸ਼ਿਵ ਕੁਮਾਰ ਅਬਜ਼ਰਵਰ ਸੀ.ਆਈ.ਐਸ.ਈ, ਗੁਰਦਿਆਲ ਸਿੰਘ ਸਿੱਧੂ ਕੈਨੇਡੀਅਨ, ਕੁਲਵਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਦੀਨਾ, ਲਖਵਿੰਦਰ ਬਰਾੜ ਸੀਐਸਈ ਚੀਫ਼ ਸਿਲੈਕਟਰ, ਸੰਦੀਪ ਮਹਿਤਾ ਚੇਅਰਮੈਨ ਪੀਸੀਐਸ ਬਾਘਾਪੁਰਾਣਾ ਅਤੇ ਰੰਜੀਵ ਸ਼ਰਮਾ ਵੀ ਹਾਜ਼ਰ ਸਨ। ਸਕੂਲ ਵਲੋਂ ਨੈਸ਼ਨਲ ਅੰਡਰ 14ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ ਪਰੇਡ ਤੇ ਮਸ਼ਾਲ ਚਲਾਉਣ ਦੀ ਰਸਮਨਾਲ ਕੀਤੀ ਗਈ ।ਇਸ ਮੌਕੇ ਤੇ ਰਾਸ਼ਟਰੀ ਗਾਣ ਵੀ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸਕੂਲਵਿੱਚ ਪਹੁੰਚੀਆਂ ਟੀਮਾਂ ਨੂੰ ਉਤਸ਼ਾਹਿਤ ਕੀਤਾ ਤੇ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੀ ਸ਼ੁਰੂਆਤਸਕੂਲ ਦੇ ਬੱਚਿਆਂ ਵੱਲੋਂ ਰੰਗਾਂ ਰੰਗ ਪੋ੍ਗਰਾਮ ਪੇਸ਼ ਕਰਕੇ ਕੀਤੀ ਗਈ। ਬੱਚਿਆਂ ਦੇ ਇਸ ਸ਼ਾਨਦਾਰਪ੍ਰਦਰਸ਼ਨ ਤੇ ਤਾੜੀਆਂ ਨਾਲ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਅੰਡਰ 14 ਕ੍ਰਿਕਟ ਲੀਗਟੂਰਨਾਮੈਂਟ ਦੀ ਸ਼ੁਰੂਆਤ ਹੋਈ ਤੇ ਇਹ ਮੈਚ ਅੱਠ ਓਵਰਾਂ ਦੇ ਖਿਡਾਏ ਗਏ। ਤਾਮਿਲਨਾਡੂ ਤੇ ਵੈਸਟ ਬੰਗਾਲਦੇ ਵਿਚਕਾਰ ਮੈਚ ਹੋਇਆ, ਜਿਸ ਵਿੱਚ 4 ਰਨਾ ਨਾਲ ਤਾਮਿਲਨਾਡੂ ਜਿੱਤਿਆ, ਉੜੀਸਾ ਤੇ ਨਾਰਥ ਇੰਡੀਆਦੇ ਮੈਚ ਵਿੱਚ ਨਾਰਥ ਇੰਡੀਆ ਨੇ 10 ਵਿਕਟਾਂ ਨਾਲ ਮੈਚ ਜਿੱਤਿਆ ਤੇ ਪੰਜ ਓਵਰਾਂ ਵਿੱਚ ਹੀ ਮੈਚ ਦੀ ਸਮਾਪਤੀ ਕੀਤੀ। ਇਸ ਉਪਰੰਤ ਨਾਰਥ ਈਸਟ ਤੇ ਮਹਾਰਾਸ਼ਟਰ ਦੇ ਵਿਚਕਾਰ ਮੈਚ ਹੋਇਆ ਜਿਸ ਵਿਚ ਨਾਰਥ ਈਸਟ ਨੇ 20 ਰਨਾ ਨਾਲ ਜਿੱਤ ਪ੍ਰਾਪਤ ਕੀਤੀ, ਏਪੀ ਅਤੇ ਤੇਲੰਗਣਾ ਤੇ ਨਾਰਥ ਬੰਗਾਲ ਅਤੇਨਾਰਥ ਈਸਟ ਵਿਚਕਾਰ ਮੈਚ ਹੋਇਆ ਜਿਸ ਵਿੱਚ ਏਪੀ ਅਤੇ ਤੇਲੰਗਣਾ ਨੇ ਨੌ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ, ਯੂਕੇ ਤੇ ਕੇਰਲਾ ਦੇ ਵਿਚਕਾਰ ਮੈਚ ਹੋਇਆ, ਜਿਸ ਵਿੱਚ ਕੇਰਲਾ ਨੇ ਚਾਰ ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਤਾਮਿਲਨਾਡੂ ਤੇ ਕਰਨਾਟਕ ਵਿਚਕਾਰ ਮੈਚ ਹੋਇਆ ਜਿਸ ਵਿਚ ਕਰਨਾਟਕ ਨੇ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਖਿਡਾਰੀਆਂ ਅਤੇ ਟੀਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਖੇਡ ਜਜ਼ਬੇ ਨੂੰ ਮਜ਼ਬੂਤਕਰਦੀਆਂ ਹਨ ਅਤੇ ਖੇਡਾਂ ਵਿੱਚ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸਕੂਲ ਦਾ ਮਾਹੌਲ ਖੇਡਾਂ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਨੈਸ਼ਨਲ ਖੇਡਾਂ ਵਿੱਚ ਸ਼ਾਮਲਹੋਣ ਲਈ ਪਹੁੰਚੀਆਂ ਸਾਰੀਆਂ ਟੀਮਾਂ ਨੂੰ ਸਕੂਲ ਦੇ ਪ੍ਰਿੰਸੀਪਲ ਅਰਵਿੰਦ ਸ਼ਰਮਾ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਕੂਲ ਦੇ ਸਮੂਹ ਕੁਆਰਡੀਨੇਟਰ ਅਤੇ ਸਟਾਫ ਮੈਂਬਰ ਹਾਜ਼ਰ ਰਹੇ।