ਜਾਗਰਣ ਦੇ ਸਬੰਧ 'ਚ ਵਿਸ਼ਾਲ ਹਨੂੰਮਾਨ ਚਾਲੀਸਾ ਤੇ ਨਿਸ਼ਾਨ ਰੱਥ ਯਾਤਰਾ ਸਜਾਈ 25ਵੇਂ ਜਾਗਰਣ ਦੇ ਸਬੰਧ 'ਚ ਵਿਸ਼ਾਲ ਹਨੂੰਮਾਨ ਚਾਲੀਸਾ ਅਤੇ ਨਿਸ਼ਾਨ ਰੱਥ ਯਾਤਰਾ ਦਾ ਆਯੋਜਨ
Publish Date: Sun, 20 Sep 2026 04:52 PM (IST)
Updated Date: Mon, 21 Sep 2026 04:03 AM (IST)
ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠੀ ਫਿਜ਼ਾ, ਭਗਤੀ ਰੰਗ ’ਚ ਰੰਗਿਆ ਗਿਆ ਸ਼ਹਿਰ ਦਾ ਮਾਹੌਲ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸ਼ਰੀ ਸਾਲਾਸਰ ਬਾਲਾ ਜੀ ਸੰਕੀਰਤਨ ਮੰਡਲ ਮੌੜ ਵੱਲੋਂ 25ਵੇਂ ਵਿਸ਼ਾਲ ਜਾਗਰਣ ਮਹਾਂਉਸਤਵ ਦੇ ਸਬੰਧ ਵਿੱਚ ਅੱਜ ਇੱਕ ਵਿਸ਼ਾਲ ਹਨੂੰਮਾਨ ਚਾਲੀਸਾ ਅਤੇ ਨਿਸ਼ਾਨ ਰੱਥ ਯਾਤਰਾ ਦਾ ਭਵਯ ਆਯੋਜਨ ਕੀਤਾ ਗਿਆ। ਇਸ ਦੌਰਾਨ ਪੂਰੀ ਮੌੜ ਮੰਡੀ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠੀ ਅਤੇ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਭਗਤੀ ਰੰਗ ਵਿੱਚ ਰੰਗਿਆ ਗਿਆ। ਇਸ ਵਿਸ਼ਾਲ ਧਾਰਮਿਕ ਸਮਾਗਮ ਵਿੱਚ ਮੌੜ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬਾਲਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਹਲਕਾ ਮੋੜ ਦੇ ਲੋਕਾਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਬੋਲਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਸ੍ਰੀ ਬਾਲਾ ਜੀ ਕੀਰਤਨ ਮੰਡਲ ਮੌੜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਕਰਵਾਏ ਜਾ ਰਹੇ ਅਜਿਹੇ ਪ੍ਰੋਗਰਾਮ ਕਰਕੇ ਸਮਾਜ ਵਿੱਚ ਭਾਈਚਾਰਕ ਸਾਂਝ ਵਿੱਚ ਵਾਧਾ ਹੁੰਦਾ ਹੈ ਅਤੇ ਪਰਮਾਤਮਾ ਦੀ ਹਮੇਸ਼ਾ ਮਿਹਰ ਬਣੀ ਰਹਿੰਦੀ ਹੈ।ਇਸ ਤੋਂ ਇਲਾਵਾ ਪੰਜਾਬ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਰੁਪਿੰਦਰ ਕੌਰ ਗਿੱਲ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਬਾਲਾ ਜੀ ਦੇ ਦਰਬਾਰ ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ੋਭਾ ਯਾਤਰਾ ਦੌਰਾਨ ਬਾਲਾ ਜੀ ਦਾ ਸੁੰਦਰ ਰੱਥ, ਪਵਿੱਤਰ ਨਿਸ਼ਾਨ ਝੰਡੇ, ਹਨੂੰਮਾਨ ਚਾਲੀਸਾ ਦਾ ਪਾਠ, ਮਨਮੋਹਕ ਧਾਰਮਿਕ ਝਾਕੀਆਂ ਅਤੇ ਬੈਂਡ ਵਾਜੇ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਸਮਾਗਮ ਵਿੱਚ ਭਜਨ ਗਾਇਕ ਸ਼ੁਭਮ ਸ਼ਰਮਾਂ ਆਪਣੀ ਟੀਮ ਸਮੇਤ ਬਾਲਾ ਜੀ ਦੇ ਭਜਨ ਸੁਣਾ ਕੇ ਲੋਕਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੰਡਲ ਦੇ ਚੇਅਰਮੈਨ ਤਰੁਨ ਕੁਮਾਰ ਨਿੱਕਾ, ਪ੍ਰਧਾਨ ਪ੍ਰਦੀਪ ਕੁਮਾਰ ਦੀਪਾ, ਸੈਕਟਰੀ ਮਾਸਟਰ ਪੰਕਜ, ਵਰਿੰਦਰ ਬੰਟਾ ਅਤੇ ਵਿਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਨੂੰ ਧਰਮ, ਚੰਗੇ ਸੰਸਕਾਰਾਂ ਅਤੇ ਸੰਸਕ੍ਰਿਤੀ ਨਾਲ ਜੋੜਨ ਦੇ ਮਕਸਦ ਨਾਲ ਰਾਤ ਦੇ ਵਿਸ਼ਾਲ ਜਾਗਰਣ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਯਾਦ ਕਰਨ ਵਾਲੇ ਬੱਚਿਆਂ ਨੂੰ 5 ਸਕੂਟਰੀਆਂ ਇਨਾਮ ਵਜੋਂ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ।ਇਸ ਮੌਕੇ ਸੁਸ਼ੀਲ ਕੁਮਾਰ ਗਰਗ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜੇਸ਼ ਜੈਨ, ਯੂਥ ਕਾਂਗਰਸ ਪ੍ਰਧਾਨ ਅਵਤਾਰ ਸਿੰਘ, ਕੌਂਸਲਰ ਪਰਮਜੀਤ ਸਿੰਘ ਸੰਮੀ ਜੈਲਦਾਰ, ਕੌਂਸਲਰ ਕਰਮਜੀਤ ਸਿੰਘ ਰਾਣਾ ਮੌੜ, ਕੌਂਸਲਰ ਐਡਵੋਕੇਟ ਰਾਜਵੀਰ ਮੱਟੂ, ਕੌਂਸਲਰ ਸੋਨੀਆ ਰਾਣੀ, ਤੀਰਥ ਸਿੰਗਲਾ, ਮਾਸਟਰ ਸਤੀਸ਼ ਗੁਪਤਾ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਕਿੰਦੀ,ਰਜਿੰਦਰ ਕੁਮਾਰ ਟੋਨੀ ਕੁੱਬਿਆਂ ਵਾਲੇ, ਗੁਰਧਿਆਨ ਸਿੰਘ, ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬਾਲਾ ਜੀ ਦੇ ਭਗਤ ਅਤੇ ਮੌੜ ਨਿਵਾਸੀ ਹਾਜ਼ਰ ਸਨ।