ਡੀਪੀਐੱਸ ਬਠਿੰਡਾ ਵਿਖੇ ‘ਕੰਸੋਰਟੀਅਮ 2026’ ਦਾ ਸ਼ਾਨਦਾਰ ਸਮਾਪਨ
ਸਮਾਪਤੀ ਸਮਾਰੋਹ ਵਿਚ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਆਈਪੀਐੱਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਦਾ ਹਰਿਆ ਭਰਿਆ ਬੂਟਾ ਭੇਟ ਕਰਕੇ ਸਵਾਗਤ ਕੀਤਾ ਗਿਆ, ਜੋ ਵਾਤਾਵਰਨ ਸੰਭਾਲ ਅਤੇ ਟਿਕਾਊ ਅਗਵਾਈ ਦਾ ਪ੍ਰਤੀਕ ਸੀ।
Publish Date: Mon, 10 Aug 2026 04:53 PM (IST)
Updated Date: Tue, 11 Aug 2026 11:36 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਦਿੱਲੀ ਪਬਲਿਕ ਸਕੂਲ ਵਿਖੇ ਸਕੂਲ ਦੇ ਸਭ ਤੋਂ ਵੱਡੇ ਮਾਡਲ ਯੂਨਾਈਟਿਡ ਨੇਸ਼ਨਜ਼ ਸੰਮੇਲਨ ‘ਕੰਸੋਰਟੀਅਮ 2026’ ਦੇ 9ਵੇਂ ਐਡੀਸ਼ਨ ਦਾ ਦੋ ਰੋਜ਼ਾ ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਬੌਧਿਕ ਅਤੇ ਗਿਆਨਵਰਧਕ ਸਮਾਗਮ ਵਿਚ ਬਠਿੰਡਾ, ਬਰਨਾਲਾ ਅਤੇ ਪਟਿਆਲਾ ਦੇ 10 ਨਾਮਵਰ ਸਕੂਲਾਂ ਤੋਂ 320 ਵਿਦਿਆਰਥੀ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਸਮਾਪਤੀ ਸਮਾਰੋਹ ਵਿਚ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਆਈਪੀਐੱਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਦਾ ਹਰਿਆ ਭਰਿਆ ਬੂਟਾ ਭੇਟ ਕਰਕੇ ਸਵਾਗਤ ਕੀਤਾ ਗਿਆ, ਜੋ ਵਾਤਾਵਰਨ ਸੰਭਾਲ ਅਤੇ ਟਿਕਾਊ ਅਗਵਾਈ ਦਾ ਪ੍ਰਤੀਕ ਸੀ।
ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਡੀਆਈਜੀ ਹਰਜੀਤ ਸਿੰਘ ਨੇ ਆਪਣੇ ਪ੍ਰਸ਼ਾਸਨਿਕ ਅਤੇ ਪੁਲਿਸ ਸੇਵਾ ਦੇ ਤਜਰਬਿਆਂ ਤੋਂ ਮਹੱਤਵਪੂਰਨ ਸਿੱਖਿਆਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੌਜਵਾਨ ਕੂਟਨੀਤਕਾਰਾਂ ਦੀ ਖੋਜ ਅਤੇ ਵਿਸ਼ਵ ਪੱਧਰੀ ਜਾਗਰੂਕਤਾ ਦੀ ਸ਼ਲਾਘਾ ਕਰਦਿਆਂ ਇਮਾਨਦਾਰੀ, ਅਨੁਸ਼ਾਸਨ ਅਤੇ ਹਮਦਰਦੀ ਨਾਲ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ। ਸਮਾਰੋਹ ਦੌਰਾਨ ਵੱਖ-ਵੱਖ ਕਮੇਟੀਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
‘ਬੈਸਟ ਡੈਲੀਗੇਸ਼ਨ ਟਰਾਫੀ’ ਸੇਕਰਡ ਹਾਰਟ ਕਾਨਵੈਂਟ ਸਕੂਲ, ਬਰਨਾਲਾ ਨੇ ਜਿੱਤੀ। ਐੱਮਯੂਐੱਨ ਕੋਆਰਡੀਨੇਟਰ ਸੰਗੀਤਾ ਸ਼ਰਮਾ ਅਤੇ ਸੀਨੀਅਰ ਮਿਸਟ੍ਰੈੱਸ ਪਰਮਜੀਤ ਕਿੰਗਰਾ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।