ਹਰ ਅੰਦੋਲਨ ਨੂੰ ਪੁਲਿਸ ਬਲ ਨਾਲ ਦਬਾਉਣਾ ਚਾਹੁੰਦੀ ਹੈ ਸਰਕਾਰ-ਮਲੂਕਾ ਹਰ ਅੰਦੋਲਨ ਨੂੰ ਪੁਲਿਸ ਬਲ ਨਾਲ ਦਬਾਉਣਾ ਚਾਹੁੰਦੀ ਹੈ ਸਰਕਾਰ-ਮਲੂਕਾ
Publish Date: Tue, 25 Aug 2026 04:10 PM (IST)
Updated Date: Tue, 25 Aug 2026 04:13 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਰਕਾਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਇੰਸਪੈਕਟਰਾਂ ਨੂੰ ਝੂਠੇ ਦੋਸਾਂ ਅਧੀਨ ਚਾਰਜਸ਼ੀਟ ਕਰਨ ਦੀ ਨਿਖੇਧੀ ਕਰਦੇ ਕਿਹਾ ਕੇ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਵਰਤਾਰਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕੇ ਪਸ਼ੂ ਪਾਲਣ ਵਿਭਾਗ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣੇ ਅਤੇ ਸਰਕਾਰ ਦੇ ਪੱਧਰ ਤੇ ਹੱਲ ਹੋਣ ਵਾਲੀਆਂ ਮੰਗਾਂ ਦਾ ਨਿਪਟਾਰਾ ਕਰੇ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗ ਰਹੇ ਮੁਲਾਜਮਾਂ ਨੂੰ ਚਾਰਜਸ਼ੀਟਾਂ ਰਾਹੀ ਧਮਕਾਉਣ ਦੀ ਕਾਰਵਾਈ ਬੇਹੱਦ ਮੰਦਭਾਗੀ ਹੈ ਆਮ ਆਦਮੀ ਪਾਰਟੀ ਦੇ ਵਜੀਰ ਪੂਰੀ ਤਰਾਂ ਲੋਕਾਂ ਤੋਂ ਟੁੱਟੇ ਹੋਏ ਅਤੇ ਅਫਸਰਸ਼ਾਹੀ ਦੀ ਹਾਂ ਵਿਚ ਹਾਂ ਮਿਲਾਉਦਿਆਂ ਮੁਲਾਜਮ ਵਰਗ ਨੂੰ ਨਜਾਇਜ ਤੌਰ ਪਰੇਸ਼ਾਨ ਕਰ ਰਹੇ ਹਨ। ਸਰਕਾਰ ਜਾਇਜ ਮੰਗਾ ਲਈ ਹੋਣ ਵਾਲੇ ਹਰ ਅੰਦੋਲਨ ਨੂੰ ਪੁਲਿਸ ਤੰਤਰ ਨਾਲ ਦਬਾਉਣਾ ਚਾਉਂਦੀ ਹੈ, ਆਮ ਆਦਮੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਣਾਉਣ ਸਮੇ ਮੁਲਾਜ਼ਮ ਵਰਗ ਨਾਲ ਝੂਠੇ ਵਾਅਦੇ ਕੀਤੇ। ਹੁਣ ਜਦੋਂ ਮੁਲਾਜ਼ਮ ਵਰਗ ਵਾਅਦਿਆਂ ਦੀ ਪੂਰਤੀ ਚਾਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਪੂਰੀ ਤਰਾਂ ਮੁਲਾਜ਼ਮ ਵਿਰੋਧੀ ਬਣ ਚੁੱਕੀ ਹੈ। ਸਰਕਾਰ ਦੇ ਜਿੰਮੇਵਾਰ ਮੰਤਰੀਆਂ ਦੁਆਰਾ ਮੁਲਾਜ਼ਮ ਵਰਗ ਨੂੰ ਐਂਟੀ ਸਟੇਟ ਕਹਿਣਾ ਵੀ ਆਮ ਆਦਮੀ ਪਾਰਟੀ ਦੇ ਦਿਮਾਗ ਵਿਚ ਮੁਲਾਜ਼ਮ ਵਰਗ ਪ੍ਰਤੀ ਬਣੀ ਨਫਰਤ ਦੀ ਅਸਲ ਤਸਵੀਰ ਪੇਸ਼ ਕਰਦਾ ਹੈ। ਮਲੂਕਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾਂ ਮੁਲਾਜ਼ਮ ਵਰਗ ਦੀ ਬਾਂਹ ਫੜਨ ਵਾਲੀ ਰਾਜਨੀਤਕ ਪਾਰਟੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾਂ ਵੈਟਨਰੀ ਇੰਸਪੈਕਟਰ ਕੇਡਰ ਨਾਲ ਕੀਤੀ ਜਾ ਰਹੀ ਜਿਆਦਤੀ ਦੀ ਸਖਤ ਸ਼ਬਦਾਂ ਰਾਹੀਂ ਨਿਖੇਧੀ ਕੀਤੀ ਜਾਦੀ ਹੈ।