ਪੰਜਾਬ ’ਚ ਨੰਬਰ ਇਕ ਬਣਿਆ ਗਲੋਬਲ ਡਿਸਕਵਰੀ ਸਕੂਲ ਪੰਜਾਬ ’ਚ ਨੰਬਰ ਇਕ ਬਣਿਆ ਗਲੋਬਲ ਡਿਸਕਵਰੀ ਸਕੂਲ
Publish Date: Sat, 24 Oct 2026 04:19 PM (IST)
Updated Date: Sat, 24 Oct 2026 04:22 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨਜ਼ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਨੇ ਸਿੱਖਿਆ ਦੇ ਖੇਤਰ ਵਿਚ ਅਹਿਮ ਪ੍ਰਾਪਤੀ ਦਰਜ ਕਰਦਿਆਂ ਪੰਜਾਬ ਵਿਚ ਪਹਿਲਾ ਅਤੇ ਰਾਸ਼ਟਰੀ ਪੱਧਰ ’ਤੇ ਨੌਵਾਂ ਸਥਾਨ ਹਾਸਲ ਕੀਤਾ ਹੈ। ਸਕੂਲ ਨੇ ਇਹ ਉਪਲਬਧੀ ‘ਐਜੂਕੇਸ਼ਨਵਰਲਡ ਗ੍ਰੈਂਡ ਜਿਊਰੀ ਇੰਡੀਆ ਸਕੂਲ ਰੈਂਕਿੰਗਜ਼ 2026-27’ ਦੇ ਤਹਿਤ ‘ਹੋਲਿਸਟਿਕ ਡਿਵੈਲਪਮੈਂਟ ਚੈਂਪੀਅਨ ਰੈਂਕਿੰਗਜ਼ 2026-27’ ਵਿਚ ਹਾਸਲ ਕੀਤੀ ਹੈ। ਦਿੱਲੀ ਵਿਖੇ ਕਰਵਾਏ ਗਏ ਰਾਸ਼ਟਰੀ ਸਮਾਗਮ ਦੌਰਾਨ ਸਕੂਲ ਦੇ ਵਾਈਸ ਚੇਅਰਮੈਨ ਅਮਿਤ ਸਰਾਫ਼ ਨੇ ਸੰਸਥਾ ਵੱਲੋਂ ਇਹ ਵੱਕਾਰੀ ਸਨਮਾਨ ਪ੍ਰਾਪਤ ਕੀਤਾ। ਇਹ ਪ੍ਰਾਪਤੀ ਸਕੂਲ ਵੱਲੋਂ ਮਿਆਰੀ ਸਿੱਖਿਆ, ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਨਵੀਨਤਮ ਸਿੱਖਿਆ ਤਕਨੀਕਾਂ ਅਤੇ ਉਸਾਰੂ ਅਕਾਦਮਿਕ ਮਾਹੌਲ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦੀ ਹੈ। ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਮਿਤ ਸਰਾਫ਼ ਨੇ ਸਮੁੱਚੀ ਜੀਡੀਐੱਸ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਪੂਰੀ ਟੀਮ ਦੀ ਮਿਹਨਤ, ਸਮਰਪਣ, ਟੀਮਵਰਕ ਅਤੇ ਨਿਰੰਤਰ ਨਵੀਨਤਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਦਾ ਬੌਧਿਕ, ਸਰੀਰਕ, ਸਮਾਜਿਕ, ਭਾਵਨਾਤਮਕ ਅਤੇ ਨੈਤਿਕ ਵਿਕਾਸ ਯਕੀਨੀ ਬਣਾਉਣਾ ਹੈ, ਤਾਂ ਜੋ ਉਹ ਜੀਵਨ ਦੀਆਂ ਚੁਣੌਤੀਆਂ ਦਾ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰ ਸਕਣ।