ਗਣੇਸ਼ ਉਤਸਵ ਧੂਮ-ਧਾਮ ਨਾਲ ਸ਼ੁਰੂ, ਸ੍ਰੀ ਬਾਲਾ ਜੀ ਮੰਦਰ 'ਚ ਮੂਰਤੀ ਸਥਾਪਤ ਮੌੜ ਮੰਡੀ ਵਿਖੇ ਗਣੇਸ਼ ਉਤਸਵ ਧੂਮ-ਧਾਮ ਨਾਲ ਸ਼ੁਰੂ, ਸ੍ਰੀ ਬਾਲਾ ਜੀ ਮੰਦਰ 'ਚ ਮੂਰਤੀ ਸਥਾਪਤ
Publish Date: Sun, 20 Sep 2026 04:48 PM (IST)
Updated Date: Mon, 21 Sep 2026 04:03 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਇਲਾਕੇ ਵਿੱਚ ਦਸ ਦਿਨ ਚੱਲਣ ਵਾਲੇ ਪਵਿੱਤਰ ਗਣੇਸ਼ ਉਤਸਵ ਦੀ ਸ਼ੁਰੂਆਤ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮ-ਧਾਮ ਨਾਲ ਹੋਈ। ਇਸ ਮੌਕੇ ਜਿੱਥੇ ਸ਼ਹਿਰ ਦੇ ਵੱਖ-ਵੱਖ ਘਰਾਂ ਅਤੇ ਮੰਦਰਾਂ ਵਿੱਚ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ, ਉੱਥੇ ਹੀ ਗਣੇਸ਼ ਕਲੋਨੀ ਮੌੜ ਮੰਡੀ ਸਥਿਤ ਸ੍ਰੀ ਬਾਲਾ ਜੀ ਮੰਦਰ ਵਿਖੇ ਵੀ ਭਗਵਾਨ ਗਣੇਸ਼ ਜੀ ਦੀ ਮੂਰਤੀ ਪੂਰੇ ਵਿਧੀ-ਵਿਧਾਨ ਨਾਲ ਸਥਾਪਿਤ ਕੀਤੀ ਗਈ। ਗਣੇਸ਼ ਚਤੁਰਥੀ ਦੇ ਇਸ ਪਵਿੱਤਰ ਦਿਹਾੜੇ ਤੇ ਲੋਕਾਂ ਅਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੂਜਾ-ਅਰਚਨਾ ਅਤੇ ਭਗਵਾਨ ਦੇ ਦਰਸ਼ਨਾਂ ਲਈ ਮੰਦਰਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸ਼ੁਭ ਅਵਸਰ ਤੇ ਮੰਦਰ ਦੇ ਪੁਜਾਰੀ ਗੁਰਮੇਲ ਸ਼ਰਮਾ ਸ਼ਾਸਤਰੀ ਜੀ ਨੇ ਵਿਸ਼ੇਸ਼ ਧਾਰਮਿਕ ਪ੍ਰਵਚਨ ਕੀਤੇ। ਉਨ੍ਹਾਂ ਨੇ ਸੰਗਤਾਂ ਨੂੰ ਗਣੇਸ਼ ਚਤੁਰਥੀ ਦੇ ਧਾਰਮਿਕ ਮਹੱਤਵ ਬਾਰੇ ਦੱਸਦਿਆਂ ਭਗਵਾਨ ਗਣੇਸ਼ ਜੀ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਪ੍ਰੇਰਨਾ ਦਿੱਤੀ। ਅਗਲੇ ਦਸ ਦਿਨਾਂ ਤੱਕ ਮੰਦਰ ਵਿੱਚ ਧਾਰਮਿਕ ਸਮਾਗਮ ਅਤੇ ਪੂਜਾ-ਅਰਚਨਾ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਸਤੀਸ਼ ਸ਼ਰਮਾ, ਸਮਿਤ ਗਰਗ, ਸਾਧੂ ਰਾਮ, ਪਵਨ ਸਿੰਗਲਾ, ਕਾਲੀ ਚਰਨ, ਚੰਚਲ, ਕਾਕਾ, ਭਾਨੀ, ਮੰਗਤ ਰਾਏ ਕੁਕੂ, ਜਸਪਾਲ ਜੱਸੀ, ਰਵਿੰਦਰ ਕੁਮਾਰ ਪਟੇਲ, ਮਹਿੰਦਰ ਪਾਲ, ਵਿਜੇ ਸੰਦੋਹਾ, ਅੰਮ੍ਰਿਤ ਮੰਗਲਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਰਧਾਲੂ ਅਤੇ ਮੰਡੀ ਨਿਵਾਸੀ ਮੌਜੂਦ ਸਨ।