- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋੜਵੰਦ ਪਰਿਵਾਰ ਦੇ ਘਰ ਦੀ ਛੱਤ ਪਾ ਕੇ ਅਧੂਰਾ ਸੁਪਨਾ ਕੀਤਾ ਪੂਰਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਬਲਾਕ ਬਠਿੰਡਾ ਦੇ ਨਵੀਂ ਬਸਤੀ ਏਰੀਆ, ਅਹਾਤਾ ਨਿਆਜ਼ ਮੁਹੰਮਦ ਵਿਖੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਇਕ ਲੋੜਵੰਦ ਪਰਿਵਾਰ ਦੇ ਘਰ ਦੀ ਛੱਤ ਪਾ ਕੇ ਉਸ ਦਾ ਚਿਰਾਂ ਤੋਂ ਅਧੂਰਾ ਪਿਆ ਸੁਪਨਾ ਪੂਰਾ ਕੀਤਾ ਗਿਆ।
ਏਰੀਆ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਨੇ ਦੱਸਿਆ ਕਿ ਅਮਰੀਕ ਰੋਡ, ਗਲੀ ਨੰਬਰ 4 ਦੀ ਵਾਸੀ ਵੀਨਾ ਰਾਣੀ ਪਤਨੀ ਸਵ. ਗੋਪੀ ਰਾਮ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੀ ਹੈ। ਕਰੀਬ 10 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਆਪਣੀ ਵਿਧਵਾ ਨੂੰਹ, ਪੋਤੀ ਅਤੇ ਦੋਹਤੀ ਸਮੇਤ ਲਗਭਗ 60 ਸਾਲ ਪੁਰਾਣੇ ਖਸਤਾ ਹਾਲ ਮਕਾਨ ਵਿੱਚ ਰਹਿ ਰਹੀ ਸੀ।
ਸੇਵਾਦਾਰ ਗੁਰਮੇਲ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ ਅਤੇ ਜਸਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਡੇਰਾ ਸੱਚਾ ਸੌਦਾ ਦੀ ਹੈਲਪਲਾਈਨ ’ਤੇ ਘਰ ਦੀ ਮੁਰੰਮਤ ਅਤੇ ਛੱਤ ਬਦਲਣ ਲਈ ਅਰਜ਼ੀ ਦਿੱਤੀ ਗਈ ਸੀ। ਪੜਤਾਲ ਉਪਰੰਤ ਛੱਤ ਬਦਲਣ ਦਾ ਮਤਾ ਪਾਸ ਹੋਇਆ, ਜਿਸ ਤੋਂ ਬਾਅਦ ਸਾਧ ਸੰਗਤ ਨੇ ਮਿਲ ਕੇ ਛੱਤ ਦਾ ਕੰਮ ਕਰਵਾਇਆ।
ਇਲਾਕਾ ਨਿਵਾਸੀਆਂ ਨੇ ਇਸ ਸੇਵਾ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੇਵ ਸਿੰਘ ਇੰਸਾਂ, ਬਲਵੰਤ ਰਾਏ ਇੰਸਾਂ, ਸੱਤ ਨਰੈਣ ਇੰਸਾਂ, ਮਨੋਜ ਇੰਸਾਂ, ਕੁਲਦੀਪ ਇੰਸਾਂ, ਭੂਸ਼ਨ ਬਾਂਸਲ ਇੰਸਾਂ, ਜਤਿਨ ਇੰਸਾਂ, ਯਸ਼ ਇੰਸਾਂ, ਭੂਸ਼ਨ ਇੰਸਾਂ, ਬਾਬੂ ਰਾਮ ਇੰਸਾਂ, ਜੋਗਿੰਦਰ ਸੋਨੀ ਇੰਸਾਂ, ਮਹਿੰਦਰ ਇੰਸਾਂ ਸਮੇਤ ਵੱਖ-ਵੱਖ ਏਰੀਆ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸਨ।