ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਮੁਫਤ ਰਜਿਸਟਰੇਸ਼ਨ ਕੈਂਪ ਲੱਗਾ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਮੁਫਤ ਰਜਿਸਟਰੇਸ਼ਨ ਕੈਂਪ ਲੱਗਾ
Publish Date: Thu, 05 Nov 2026 04:42 PM (IST)
Updated Date: Thu, 05 Nov 2026 04:44 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਰੁਦਰਾ ਆਸਰਾ ਸੈਂਟਰ ਅਤੇ ਅਲਿਮਕੋ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਧਰਮਸਾਲਾ, ਨੇੜੇ ਭੂਤਾ ਵਾਲਾ ਖੂਹ ਵਿਖੇ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਮੁਫਤ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਸੁਭ ਉਦਘਾਟਨ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਜਸਪਾਲ ਸਿੰਘ ਵੜਿੰਗ ਪ੍ਰਧਾਨ ਯੂਥ ਵਿੰਗ, ਨੌਜਵਾਨ ਆਗੂ ਸੁਖਜਿੰਦਰ ਸਿੰਘ ਖਹਿਰਾ ਅਤੇ ਕੌਂਸਲਰ ਰਣਜੀਤ ਕੌਰ ਨੇ ਸਾਂਝੇ ਤੌਰ ਤੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਦੌਰਾਨ ਰੁਦਰਾ ਆਸਰਾ ਸੈਂਟਰ ਅਤੇ ਅਲਿਮਕੋ ਦੀ ਟੀਮ ਦੇ ਡਾ. ਸਲੋਨੀ ਪੀਓ, ਰਵੀ ਸਰਮਾ, ਰੇਖਾ, ਸਮਿਤਾ ਰਾਣੀ ਨੇ ਇਕੱਤਰ ਲੋਕਾਂ ਦੇ ਫਾਰਮ ਭਰੇ। ਇਸ ਸਬੰਧੀ ਜਾਣਕਾਰੀ ਦਿੰਦੇ ਗੁਰਵਿੰਦਰ ਕੌਰ ਭਗਤਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਨੇ ਦੱਸਿਆ ਕਿ ਕੈਂਪ ਦੌਰਾਨ ਬਜ਼ੁਰਗਾਂ ਲਈ ਵਹੀਲ ਚੇਅਰ, ਕਮੋਡ ਵਾਲੀ ਕੁਰਸੀ, ਕੰਨਾਂ ਦੀ ਮਸ਼ੀਨ, ਫਹੁੜੀਆਂ, ਛੜੀ, ਸਰਵਾਈਕਲ ਕਾਲਰ, ਬੈਕ ਬੈਲਟ, ਰੀੜ ਦੀ ਹੱਡੀ ਲਈ ਬੈਲਟ ਸੁਪੋਰਟ, ਗੋਡਿਆਂ ਦੇ ਕੈਪ, ਬੈਠਣ ਵਾਲੀ ਛੜੀ ਆਦਿ ਲਈ 115 ਵਿਆਕਤੀਆਂ ਨੇ ਆਪਣੇ ਫਾਰਮ ਭਰੇ। ਉਨ੍ਹਾਂ ਦੱਸਿਆ ਕਿ ਦਿਵਿਅੰਗ ਵਿਅਕਤੀਆਂ ਲਈ ਮੁਫ਼ਤ ਮੋਟਰ ਟਰਾਈਸਾਈਕਲ (80 ਫੀਸਦੀ ਦਿਵਿਅੰਗ ਲਈ), ਸਮਾਰਟ ਫ਼ੋਨ (ਬਲਾਇੰਡ ਸਟੂਡੈਂਟ ਲਈ), ਟਰਾਈ ਸਾਈਕਲ, ਵਹੀਲ ਚੇਅਰ, ਕੰਨਾਂ ਦੀ ਮਸ਼ੀਨ, ਫਹੁੜੀਆਂ, ਕੈਲੀਪਰ, ਬੌਧਿਕ ਤੌਰ ਤੇ ਅਸਮਰੱਥ ਬੱਚਿਆਂ ਲਈ ਟੀਐੱਲਐੱਮ ਕਿੱਟਾਂ ਦੇਣ ਲਈ ਫਾਰਮ ਭਰੇ ਗਏ ਅਤੇ ਯੋਗ ਪਾਏ ਜਾਣ ਵਾਲੇ ਲਾਭਪਾਤਰੀਆਂ ਦੀ ਸਨਾਖਤ ਕਰਕੇ ਉਨ੍ਹਾਂ ਨੂੰ ਕੁਝ ਦਿਨਾਂ ਬਾਅਦ ਕੈਂਪ ਵਿੱਚ ਸਬੰਧਤ ਸਮਾਨ ਮੁਫਤ ਵੰਡਿਆ ਜਾਵੇਗਾ। ਇਸ ਸਮੇਂ ਬਲਰਾਜ ਸਿੰਘ ਘਾਰੂ, ਢਾਡੀ ਬਲਵਿੰਦਰ ਸਿੰਘ ਭਗਤਾ, ਸੁਖਜੀਤ ਸਿੰਘ ਖਾਲਸਾ, ਪੁਨੂੰ ਸਿੰਘ ਨੰਬਰਦਾਰ, ਪਰਵੀਨ ਸਿੰਘ ਸਿਰੀਏਵਾਲਾ, ਜਰਨੈਲ ਸਿੰਘ ਵਪਾਰੀ ਆਦਿ ਹਾਜ਼ਰ ਸਨ।