ਬਜ਼ੁਰਗਾਂ ਤੇ ਦਿਵਿਆਂਗਾਂ ਲਈ ਮੁਫਤ ਰਜਿਸਟਰੇਸ਼ਨ ਕੈਂਪ 2 ਨੂੰ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਮੁਫਤ ਰਜਿਸਟਰੇਸ਼ਨ ਕੈਂਪ 2 ਨੂੰ
Publish Date: Sat, 17 Oct 2026 04:40 PM (IST)
Updated Date: Sat, 17 Oct 2026 04:42 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਰੁਦਰਾ ਆਸਰਾ ਸੈਂਟਰ ਅਤੇ ਅਲਿਮਕੋ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਧਰਮਸਾਲਾ, ਨੇੜੇ ਭੂਤਾ ਵਾਲਾ ਖੂਹ ਵਿਖੇ 2 ਨਵੰਬਰ (ਸੋਮਵਾਰ) ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਮੁਫਤ ਰਜਿਸਟਰੇਸ਼ਨ ਕੈਂਪ ਲਗਾਇਆ ਜਾਂ ਰਿਹਾ ਹੈ। ਇਸ ਕੈਂਪ ਦਾ ਸੁਭ ਉਦਘਾਟਨ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ ਅਤੇ ਕੌਸਲਰ ਜਗਮੋਹਨ ਲਾਲ ਭਗਤਾ ਆਪਣੇ ਕਰ ਕਮਲਾਂ ਨਾਲ ਸਾਂਝੇ ਤੌਰ ’ਤੇ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਗੁਰਵਿੰਦਰ ਕੌਰ ਭਗਤਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਨੇ ਦੱਸਿਆ ਕਿ ਕੈਂਪ ਦੌਰਾਨ ਬਜ਼ੁਰਗਾਂ ਲਈ ਵਹੀਲ ਚੇਅਰ, ਕਮੋਡ ਵਾਲੀ ਕੁਰਸੀ, ਕੰਨਾਂ ਦੀ ਮਸ਼ੀਨ, ਫਹੁੜੀਆਂ, ਛੜੀ, ਸਰਵਾਈਕਲ ਕਾਲਰ, ਬੈਕ ਬੈਲਟ, ਰੀੜ੍ਹ ਦੀ ਹੱਡੀ ਲਈ ਬੈਲਟ ਸੁਪੋਰਟ, ਗੋਡਿਆਂ ਦੇ ਕੈਪ, ਬੈਠਣ ਵਾਲੀ ਛੜੀ ਆਦਿ ਲਈ ਸਨਾਖਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਿਵਿਅੰਗ ਵਿਅਕਤੀਆਂ ਲਈ ਮੁਫ਼ਤ ਮੋਟਰ ਟਰਾਈਸਾਈਕਲ (80 ਫੀਸਦੀ ਦਿਵਿਅੰਗ ਲਈ), ਸਮਾਰਟ ਫ਼ੋਨ (ਬਲਾਇੰਡ ਸਟੂਡੈਂਟ ਲਈ), ਟਰਾਈ ਸਾਈਕਲ, ਵਹੀਲ ਚੇਅਰ, ਕੰਨਾਂ ਦੀ ਮਸ਼ੀਨ, ਫਹੁੜੀਆਂ, ਕੈਲੀਪਰ, ਬੌਧਿਕ ਤੌਰ ਤੇ ਅਸਮਰੱਥ ਬੱਚਿਆਂ ਲਈ ਟੀਐੱਲਐੱਮ ਕਿੱਟਾਂ ਦੇਣ ਲਈ ਸਨਾਖਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿਹਾ ਕਿ ਸੀਨੀਅਰ ਸਿਟੀਜ਼ਨ ਲਾਭਪਾਤਰੀ ਆਪਣਾ ਅਧਾਰ ਕਾਰਡ ਦੀ ਇੱਕ ਫ਼ੋਟੋ ਕਾਪੀ ਨਾਲ ਲੈਕੇ ਆਉਣ, ਦਿਵਿਅੰਗ ਲਾਭਪਾਤਰੀ ਆਪਣਾ ਅਧਾਰ ਕਾਰਡ ਅਤੇ ਯੂਡੀਆਈਡੀ ਕਾਰਡ ਦੀ ਫੋਟੋ ਕਾਪੀ ਨਾਲ ਲੈਕੇ ਆਉਣ, ਬਲਾਇੰਡ ਸਟੂਡੈਂਟ ਆਪਣਾ ਸਟੂਡੈਂਟ ਪ੍ਰਮਾਣ ਪੱਤਰ ਵੀ ਨਾਲ ਲੈਕੇ ਆਉਣ, ਜਿਸ ਲਾਭਪਾਤਰੀ ਨੂੰ 3 ਸਾਲ ਪਹਿਲਾਂ ਏਡੀਆਈਪੀ ਜਾਂ ਆਰਵੀਵਾਈ ਸਕੀਮ ਅਧੀਨ ਕੋਈ ਸਮਾਨ ਨਾ ਮਿਲਿਆ ਹੋਵੇ, ਉਹੀ ਇਸਦਾ ਲਾਭ ਲੈ ਸਕਦੇ ਹਨ।