- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਨਾ ਤੈਅ-ਕਾਂਗੜ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਪਿੰਡ ਕਾਂਗੜ ਦੇ ਗੁਰਦੁਆਰਾ ਬਾਬਾ ਮਹਿਰ ਮਿੱਠਾ ਵਿਖੇ ਕਾਂਗਰਸ ਦੇ ਹਲਕਾ ਪੱਧਰੀ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਵਰਕਰਾਂ/ ਆਗੂਆਂ ਨੂੰ ਆਖਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ, ਇਸ ਲਈ ਵਰਕਰ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਲਈ ਉਹ ਹੁਣੇ ਤੋਂ ਜੁਟ ਜਾਣ। ਉਹਨਾਂ ਇਹ ਵੀ ਸੁਚੇਤ ਕੀਤਾ ਕਿ ਜੇਕਰ ਥੋੜ੍ਹੀ ਬਹੁਤ ਕਸਰ ਰਹਿ ਗਈ ਤਾਂ ਆਪਣੇ ਕੰਮ ਤਾਂ ਦੂਰ ਦੀ ਗੱਲ ਦਫ਼ਤਰਾਂ ਦੇ ਅੰਦਰ ਜਾਣ ਤੋਂ ਵੀ ਤਰਸਿਆ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਹੀ ਆਪਾਂ ਹਲਕੇ ਵਾਲਿਆਂ ਅਤੇ ਪੰਜਾਬ ਨੇ ਬੜਾ ਸੰਤਾਪ ਭੋਗਿਆ ਹੈ, ਇਸ ਲਈ ਹੁਣ ਇੱਕ ਦੂਜੇ ਨਾਲ ਜੋਟੀ ਪਾਕੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਕਮਰਕਸੇ ਕਰ ਲਓ। ਕਾਂਗੜ ਨੇ ਵਰਕਰਾਂ ਨੂੰ ਕਿਹਾ ਕਿ ਆਪਾਂ ਕਾਂਗਰਸ ਸਰਕਾਰ ਵੇਲੇ ਪੂਰੇ ਇਲਾਕੇ ਵਿਚ ਲਾਮਿਸਾਲ ਵਿਕਾਸ ਕਾਰਜ ਕਰਵਾਏ ਹਨ, ਪ੍ਰੰਤੂ ਅਫਸੋਸ ਹੈ ਕਿ ਆਪਾਂ ਉਸਦਾ ਗਲੀ ਗਲੀ ਪ੍ਰਚਾਰ ਪ੍ਰਸਾਰ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਦੋਨਾਂ ਪਾਰਟੀਆਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ, ਸਗੋਂ ਨੁਕਸਾਨ ਹੋਵੇਗਾ, ਇਹ ਵੀ ਕਿਹਾ ਕਿ ਇਹਨਾਂ ਦੋਨਾਂ ਪਾਰਟੀਆਂ ਲਈ ਜ਼ੀਰੋ ਬਰਾਬਰ ਜ਼ੀਰੋ ਹੀ ਰਹੇਗੀ। ਸਾਬਕਾ ਮੰਤਰੀ ਕਾਂਗੜ ਨੇ ਚੇਤੇ ਕਰਵਾਇਆ ਕਿ ਕਾਂਗਰਸ ਸਰਕਾਰ ਵੇਲੇ ਇਤਿਹਾਸਕ ਕਿਸਾਨ ਅੰਦੋਲਨ ਨੂੰ ਦਿੱਲੀ ਕੂਚ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਗਈ, ਜਦਕਿ ਅਕਾਲੀਆਂ ਨੇ ਕਿਸਾਨ ਭਾਵਨਾਵਾਂ ਦਾ ਖਿਆਲ ਕੀਤੇ ਬਿਨਾਂ ਇੱਕ ਅਜਿਹੀ ਪਾਰਟੀ ਨਾਲ ਸਮਝੌਤਾ ਕਰ ਲਿਆ, ਜ਼ੋ ਪੂਰੇ ਦੇਸ਼ ਅਤੇ ਪੰਜਾਬ ਅੰਦਰ ਕਿਸਾਨ ਵਿਰੋਧੀ ਮੰਨੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਗੱਲ ਨੂੰ ਲੈਕੇ ਕਿਸਾਨਾਂ ਅੰਦਰ ਭਾਰੀ ਗੁੱਸਾ ਹੈ ਤੇ ਉਹ ਇਸਦਾ ਪ੍ਰਗਟਾਵਾ ਕਰਨ ਵੀ ਲੱਗ ਪਏ ਹਨ। ਕਾਂਗੜ ਨੇ ਸੱਤਾ ਧਿਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਜਿੰਨੀ ਸਪੀਡ ਨਾਲ ਇਹਨਾਂ ਦਾ ਰਾਜ ਆਇਆ ਸੀ, ਉਸੇ ਰਫਤਾਰ ਨਾਲ ਇਹਨਾਂ ਦੀ ਵਾਪਸੀ ਹੋਵੇਗੀ ਕਿਉਂ ਕਿ ਲੋਕਾਂ ਦਾ ਇਹਨਾਂ ਤੋਂ ਮੋਹ ਭੰਗ ਹੋ ਚੁੱਕਾ ਹੈ, ਜਦਕਿ ਅਕਾਲੀ ਤਾਂ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ, ਇਹ ਰਾਜ ਲੈਣ ਦੇ ਸੁਪਨੇ ਲੈਣੇ ਬੰਦ ਕਰ ਦੇਣ।
- ਐਤਕੀਂ ਰਾਜ ਭਾਗ ਆਉਣ ’ਤੇ ਨਜ਼ਾਰੇ ਲਿਆ ਦਿਆਂਗੇ; ਚਾਅ ਲਾਡ ਪੂਰੇ ਕਰਨ ਦਾ ਸਮਾਂ ਆਇਆ : ਕਾਂਗੜ
ਗੁਰਪ੍ਰੀਤ ਸਿੰਘ ਕਾਂਗੜ ਨੇ ਵਰਕਰਾਂ ਨੂੰ ਕਿਹਾ ਕਿ ਐਤਕੀਂ ਰਾਜ ਭਾਗ ਆਉਣ ’ਤੇ ਵਿਕਾਸ ਕਾਰਜ ਤਾਂ ਕਰਵਾਵਾਂਗੇ ਹੀ, ਸਗੋਂ ਵਰਕਰਾਂ ਨੂੰ ਨਜ਼ਾਰੇ ਵੀ ਲਿਆਵਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਵਰਕਰ ਆਗੂ ਹੁਣੇ ਤੋਂ ਤਨਦੇਹੀ ਨਾਲ ਜੁਟ ਜਾਣਗੇ, ਸਰਕਾਰ ਆਉਣ ’ਤੇ ਉਨ੍ਹਾਂ ਦੇ ਚਾਅ ਲਾਡ ਪੂਰੇ ਕਰਾਂਗੇ। ਇਹ ਵੀ ਕਿਹਾ ਕਿ ਹਰ ਵਰਕਰ ਆਗੂ ਤਿੰਨ ਮਹੀਨੇ ਰੋਜ਼ ਤਿੰਨ ਘੰਟੇ ਪਾਰਟੀ ਨੂੰ ਸਮਰਪਤ ਕਰੇ, ਦੇਖਦੇ ਜਾਇਓ ਵਿਰੋਧੀਆਂ ਨੂੰ ਚਿੱਤ ਕਰ ਦਿਆਂਗੇ। ਦੂਜੇ ਪਾਸੇ ਸਮਾਗਮ ਨੂੰ ਭੋਡੀਪੁਰਾ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਭੋਡੀਪੁਰਾ, ਪਾਲ ਸਿੰਘ ਆਦਮਪੁਰਾ, ਤੀਰਥ ਸਿੰਘ ਦਿਆਲਪੁਰਾ, ਲਾਲੀ ਸੰਘਾ, ਤਰਸੇਮ ਕੌਲੋਕੇ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਯਕੀਨ ਦਿਵਾਇਆ ਕਿ ਉਹ ਹਰ ਹੀਲੇ ਇਸ ਹਲਕੇ ਦੀ ਜਿੱਤ ਕਾਂਗਰਸ ਅਤੇ ਕਾਂਗੜ ਦੀ ਝੋਲੀ ਪਾਉਣਗੇ।
ਇਸ ਮੌਕੇ ਹਰਮਨਵੀਰ ਸਿੰਘ ਜੈਸੀ ਕਾਂਗੜ, ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਜਸਪਾਲ ਸਿੰਘ ਧਾਲੀਵਾਲ ਆਦਮਪੁਰਾ, ਅਮਨਦੀਪ ਸਿੰਘ ਸਲਾਬਤਪੁਰਾ ਸਰਪੰਚ, ਇੰਦਰਜੀਤ ਸਿੰਘ ਨਾਗਪਾਲ, ਲਖਵੀਰ ਸਿੰਘ ਆਦਮਪੁਰਾ, ਰਾਜਵਿੰਦਰ ਸਿੰਘ ਰਾਜਾ ਕੌਂਸਲਰ, ਗੁਰਦੀਪ ਸਿੰਘ ਕੋਠਾਗੁਰੂ, ਗੋਰਾ ਸਿੰਘ ਕਾਂਗੜ, ਲਖਵੀਰ ਸਿੰਘ ਲੱਖਾ, ਹਰਵਿੰਦਰ ਸਿੰਘ ਛਿੰਦਾ ਭੋਡੀਪੁਰਾ, ਜਸਵਿੰਦਰ ਸਿੰਘ ਭੋਲਾ ਰਾਮੂਵਾਲਾ, ਜਸਮੀਤ ਸਿੰਘ ਬਰਾੜ, ਨਿਰਭੈ ਸਿੰਘ ਸਿੱਧੂ, ਭੁਪਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਖਾਨਾਪੱਤੀ, ਰਛਪਾਲ ਸਿੰਘ ਰਾਏ, ਰਣਜੀਤ ਸ਼ਰਮਾ ਜਲਾਲ, ਪਰਮਿੰਦਰ ਸਿੰਘ ਜਲਾਲ, ਰਾਜਿੰਦਰ ਸਿੰਘ ਰਾਜੂ ਕੋਠੇਭਾਈਆਣਾ, ਜਗਤਾਰ ਸਿੰਘ ਜਲਾਲ, ਗੁਰਤੇਜ ਸਿੰਘ ਤੇਜੀ, ਇਕਬਾਲ ਸਿੰਘ ਢਿਪਾਲੀ, ਕਮਲ ਸਿੱਧੂ ਭਾਈਰੂਪਾ, ਗੁਰਪ੍ਰੀਤ ਸਿੰਘ ਘਾਰੂ, ਹਰਭਜਨ ਸਿੰਘ ਭਗਤਾ, ਇਕਬਾਲ ਸਿੰਘ ਗੁੰਮਟੀ, ਲੱਕੀ ਜਲਾਲ, ਸੁੰਦਰ ਲਾਲ ਕਾਂਗੜ, ਰਾਜਵਿੰਦਰ ਰਾਜੂ ਗੁੰਮਟੀ, ਨਵਦੀਪ ਦੀਪਾ, ਭੂਸਨ ਜਿੰਦਲ, ਜਸਵਿੰਦਰ ਸਿੰਘ ਪੱਪੂ, ਗੁਰਮੀਤ ਸਿੰਘ ਕੌਂਸਲਰ, ਬਲਕਰਨ ਸਿੰਘ ਮਾਨ ਆਦਿ ਹਾਜ਼ਰ ਸਨ।