- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
400 ਸਾਲਾ ਮੋੜ੍ਹੀ ਗੱਡ ਦਿਵਸ ਦੀਆਂ ਤਿਆਰੀਆਂ ਲਈ 31 ਮੈਂਬਰੀ ਕਮੇਟੀ ਦਾ ਗਠਨ

ਜਸਪਾਲ ਪਾਲੀ, ਪੰਜਾਬੀ ਜਾਗਰਣ
ਮਹਿਰਾਜ
ਸਿੱਧੂ-ਬਰਾੜ ਵਿਸ਼ਵ ਵੈੱਲਫੇਅਰ ਭਾਈਚਾਰੇ ਦੀ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ ਸਾਹਿਬ, ਮਹਿਰਾਜ ਵਿਖੇ ਹੋਈ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਭਾਈਚਾਰੇ ਦੇ ਆਗੂਆਂ, ਨੁਮਾਇੰਦਿਆਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਮਹਿਰਾਜ ਨਗਰ ਦੇ 400 ਸਾਲਾ ਮੋੜ੍ਹੀ ਗੱਡ ਦਿਵਸ ਸਬੰਧੀ ਇਤਿਹਾਸਕ ਸਮਾਗਮਾਂ ਦੀਆਂ ਤਿਆਰੀਆਂ ਲਈ ਸਰਬਸੰਮਤੀ ਨਾਲ 31 ਮੈਂਬਰੀ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਮੌਕੇ ਗੁਰਮੀਤ ਸਿੰਘ ਸਿੱਧੂ ਮਹਿਰਾਜ ਨੂੰ ਕਮੇਟੀ ਦਾ ਪ੍ਰਧਾਨ ਅਤੇ ਰੂੜ ਸਿੰਘ ਲਹਿਰਾ ਮੁਹੱਬਤ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਤੋਂ ਇਲਾਵਾ ਮੀਤ ਪ੍ਰਧਾਨ, ਜਨਰਲ ਸਕੱਤਰ, ਵਿੱਤ ਸਕੱਤਰ, ਪ੍ਰੈੱਸ ਸਕੱਤਰ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਵੱਖ-ਵੱਖ ਪਿੰਡਾਂ ਤੇ ਖੇਤਰਾਂ ਵਿੱਚੋਂ ਕਮੇਟੀ ਮੈਂਬਰ ਨਿਯੁਕਤ ਕੀਤੇ ਗਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਪ੍ਰਧਾਨ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ 400 ਸਾਲਾ ਮੋੜ੍ਹੀ ਗੱਡ ਦਿਵਸ ਸਬੰਧੀ ਮੁੱਖ ਸਮਾਗਮ 15 ਤੋਂ 17 ਮਾਰਚ 2027 ਤੱਕ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ ਸਾਹਿਬ, ਮਹਿਰਾਜ ਵਿਖੇ ਕਰਵਾਏ ਜਾਣਗੇ। ਇਨ੍ਹਾਂ ਦੌਰਾਨ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ। ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਰਾਹੀਂ ਭਾਈਚਾਰੇ, ਪੰਜਾਬ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।
ਕਮੇਟੀ ਦੇ ਸਰਪ੍ਰਸਤ ਰੂੜ ਸਿੰਘ ਲਹਿਰਾ ਮੁਹੱਬਤ ਨੇ ਕਿਹਾ ਕਿ ਮਹਿਰਾਜ ਦੀ ਇਤਿਹਾਸਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਜਗਦੇਵ ਸਿੰਘ ਬਰਾੜ ਰਾਜਸਥਾਨ, ਨਾਮਦੇਵ ਸਿੰਘ ਲਹਿਰਾ, ਮਾਸਟਰ ਗੁਰਨਾਮ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਮਹਿਰਾਜ, ਨਾਜਰ ਸਿੰਘ ਪਟਵਾਰੀ, ਦਰਸ਼ਨ ਸਿੰਘ ਨੰਬਰਦਾਰ ਨਥਾਣਾ, ਕੁਲਵਿੰਦਰ ਸਿੰਘ ਐੱਮ.ਸੀ. ਮਹਿਰਾਜ, ਗੁਰਮੀਤ ਸਿੰਘ ਪੱਤਰਕਾਰ, ਗੁਰਤੇਜ ਸਿੰਘ ਮਹਿਰਾਜ, ਅਮਰੀਕ ਸਿੰਘ ਸੈਕਟਰੀ ਸਮੇਤ ਵੱਡੀ ਗਿਣਤੀ ਵਿੱਚ ਸਿੱਧੂ-ਬਰਾੜ ਭਾਈਚਾਰੇ ਦੇ ਆਗੂ ਤੇ ਮੈਂਬਰ ਹਾਜ਼ਰ ਸਨ।