ਪੁਰਾਣੇ ਆਗੂਆਂ ਤੋਂ ਅੱਕੇ ਨੌਜਵਾਨਾਂ ਨੇ ਫੜਿਆ ਭਾਜਪਾ ਦਾ ਪੱਲਾ ਪੁਰਾਣੇ ਆਗੂਆਂ ਤੋਂ ਅੱਕੇ ਨੌਜਵਾਨਾਂ ਨੇ ਫੜਿਆ ਭਾਜਪਾ ਦਾ ਪੱਲਾ
Publish Date: Mon, 03 Aug 2026 05:39 PM (IST)
Updated Date: Mon, 03 Aug 2026 05:40 PM (IST)
ਪੁਰਾਣੇ ਆਗੂਆਂ ਤੋਂ ਅੱਕੇ ਨੌਜਵਾਨਾਂ ਨੇ ਫੜਿਆ ਭਾਜਪਾ ਦਾ ਪੱਲਾਗਾਟਵਾਲੀ ’ਚ ਨਵਜੋਤ ਸਿੰਘ ਗੁਣੀ ਦੀ ਅਗਵਾਈ ਹੇਠ 16 ਨੌਜਵਾਨ ਭਾਜਪਾ ’ਚ ਸ਼ਾਮਲ ਕਬੱਡੀ ਖਿਡਾਰੀ ਤੇ ਕੋਚ ਵੀ ਭਾਜਪਾ ਨਾਲ ਜੁੜੇ ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ: ਤਲਵੰਡੀ ਸਾਬੋ ਹਲਕੇ ਦੇ ਪਿੰਡ ਗਾਟਵਾਲੀ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਹੁਲਾਰਾ ਮਿਲਿਆ, ਜਦੋਂ ਵੱਖ-ਵੱਖ ਪਿੰਡਾਂ ਨਾਲ ਸਬੰਧਤ 16 ਨੌਜਵਾਨਾਂ ਨੇ ਨੌਜਵਾਨ ਆਗੂ ਅਤੇ ਜ਼ਿਲ੍ਹਾ ਬਠਿੰਡਾ ਦਿਹਾਤੀ ਭਾਜਪਾ ਦੇ ਉਪ ਪ੍ਰਧਾਨ ਨਵਜੋਤ ਸਿੰਘ ਗੁਣੀ ਦੀ ਅਗਵਾਈ ਹੇਠ ਭਾਜਪਾ ਦਾ ਪੱਲਾ ਫੜ ਲਿਆ। ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਨਵੇਂ ਸ਼ਾਮਲ ਹੋਏ ਨੌਜਵਾਨਾਂ ਦਾ ਪਾਰਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਨਵਜੋਤ ਸਿੰਘ ਗੁਣੀ ਨੇ ਨਵੇਂ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਭਾਜਪਾ ਹਰ ਵਰਗ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਵਰਕਰ ਦੀ ਯੋਗਤਾ ਅਤੇ ਸਮਰਪਣ ਦਾ ਸਤਿਕਾਰ ਕੀਤਾ ਜਾਵੇਗਾ। ਭਾਜਪਾ ਵਿਚ ਸ਼ਾਮਲ ਹੋਏ ਨੌਜਵਾਨਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਵਾਇਤੀ ਸਿਆਸਤ ਨੂੰ ਦੇਖਦੇ ਆ ਰਹੇ ਹਨ, ਪਰ ਹੁਣ ਉਹ ਆਪਣੇ ਇਲਾਕੇ ਵਿਚੋਂ ਉੱਭਰ ਕੇ ਸਾਹਮਣੇ ਆਏ ਨੌਜਵਾਨ ਆਗੂ ਨਵਜੋਤ ਸਿੰਘ ਗੁਣੀ ਦੀ ਸੋਚ ਅਤੇ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ। ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਇਲਾਕੇ ਦੀ ਪ੍ਰਸਿੱਧ ਕਬੱਡੀ ਟੀਮ ਨਾਲ ਜੁੜੇ ਖਿਡਾਰੀ ਅਤੇ ਟੀਮ ਕੋਚ ਨੇ ਵੀ ਭਾਜਪਾ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਨਵਜੋਤ ਸਿੰਘ ਗੁਣੀ ਨੇ ਕਿਹਾ ਕਿ ਖੇਡਾਂ ਨਾਲ ਜੁੜੇ ਨੌਜਵਾਨਾਂ ਦਾ ਸਮਾਜ ਸੇਵਾ ਅਤੇ ਰਾਜਨੀਤੀ ਵਿਚ ਆਉਣਾ ਇਕ ਸਕਾਰਾਤਮਕ ਸੰਕੇਤ ਹੈ। ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੁਖਦੀਪ ਸਿੰਘ (ਮੈਂਬਰ) ਪਿੰਡ ਰਾਈਆ, ਗੁਰਸੇਵਕ ਸਿੰਘ ਰਾਈਆ, ਵਿਕੀ ਸਿੰਘ ਗੋਲੇਵਾਲਾ, ਮਾਨੀ ਸਿੰਘ ਫਤਹਿਬਾਲੂ, ਅਮਰਸੀਤ ਸਿੰਘ (ਮੈਂਬਰ) ਫਤਹਿਬਾਲੂ, ਸ਼ਾਂਟੀ ਕਬੱਡੀ ਖਿਡਾਰੀ ਤਰਖਾਨ ਵਾਲਾ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਤਰਖਾਨ ਵਾਲਾ, ਲਵਦੀਪ ਸਿੰਘ, ਸੰਦੀਪ ਸਿੰਘ, ਜਸਪ੍ਰੀਤ ਸਿੰਘ ਕਲਾਲ ਵਾਲਾ, ਗੁਰਦਾਸ ਸਿੰਘ, ਮਾਨੀ ਅਤੇ ਵਿਕਰਮ ਸਿੰਘ ਰਾਮਾ ਮੰਡੀ, ਲਵਪ੍ਰੀਤ ਸਿੰਘ ਲਵੀ ਰਾਮਸਰਾ ਅਤੇ ਸਲੀਮ ਰਾਮਸਰਾ ਸ਼ਾਮਲ ਹਨ। ਇਸ ਮੌਕੇ ਨਵਜੋਤ ਸਿੰਘ ਗੁਣੀ ਨੇ ਆਪਣੇ ਨਾਅਰੇ ਨਵੀਂ ਸੋਚ, ਪੱਕਾ ਇਰਾਦਾ, ਹਲਕੇ ਦਾ ਵਿਕਾਸ ਵਾਅਦਾ ਸਾਡਾ ਨੂੰ ਦੁਹਰਾਉਂਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦਿਆਂ ਹਲਕੇ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ। ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੁਣੀ ਸਮੇਤ ਭਾਜਪਾ ਦੀ ਸਮੁੱਚੀ ਟੀਮ ਵੀ ਹਾਜ਼ਰ ਰਹੀ।