- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਸ਼ਮੀਰ ਸਿੰਘ 20 ਜੁਲਾਈ ਨੂੰ ਜਥੇ ਨਾਲ ਦਿੱਲੀ 'ਚ ਗਿ੍ਫਤਾਰੀ ਦੇਣ ਲਈ ਗਿਆ ਸੀ ਪਰ 25 ਜੁਲਾਈ ਨੂੰ ਤਬੀਅਤ ਖਰਾਬ ਹੋ ਗਈ ਤੇ ਉਹ ਦਿੱਲੀ ਤੋਂ ਦਵਾਈ ਲੈ ਕੇ ਘਰ ਮੁੜ ਆਇਆ। ਐਤਵਾਰ ਦੇਰ ਰਾਤ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਦੀ ਘਰ ਵਿਚ ਹੀ ਮੌਤ ਹੋ ਗਈ।

ਭੋਲਾ ਸਿੰਘ ਮਾਨ, ਮੌੜ ਮੰਡੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਖਿਲਾਫ ਸੰਘਰਸ਼ ਕਰਦਿਆਂ ਪਿੰਡ ਮਾਈਸਰਖਾਨਾ ਦੇ ਕਿਸਾਨ ਕਸ਼ਮੀਰ ਸਿੰਘ (55) ਦੀ ਮੌਤ ਹੋ ਗਈ।
ਕਸ਼ਮੀਰ ਸਿੰਘ 20 ਜੁਲਾਈ ਨੂੰ ਜਥੇ ਨਾਲ ਦਿੱਲੀ 'ਚ ਗਿ੍ਫਤਾਰੀ ਦੇਣ ਲਈ ਗਿਆ ਸੀ ਪਰ 25 ਜੁਲਾਈ ਨੂੰ ਤਬੀਅਤ ਖਰਾਬ ਹੋ ਗਈ ਤੇ ਉਹ ਦਿੱਲੀ ਤੋਂ ਦਵਾਈ ਲੈ ਕੇ ਘਰ ਮੁੜ ਆਇਆ। ਐਤਵਾਰ ਦੇਰ ਰਾਤ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਦੀ ਘਰ ਵਿਚ ਹੀ ਮੌਤ ਹੋ ਗਈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਕਸ਼ਮੀਰ ਸਿੰਘ ਦੇ ਮੋਢਿਆਂ 'ਤੇ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਤਕ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ 25 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਜਾਵੇ।