ਲੋਕਤੰਤਰ ‘ਚ ਸਵਾਲ ਪੁੱਛਣ ਦਾ ਸਭ ਨੂੰ ਹੱਕ : ਗੁਰਪ੍ਰੀਤ ਮਲੂਕਾ ਲੋਕਤੰਤਰ ‘ਚ ਸਵਾਲ ਪੁੱਛਣ ਦਾ ਸਭ ਨੂੰ ਹੱਕ-ਗੁਰਪ੍ਰੀਤ ਮਲੂਕਾ
Publish Date: Sat, 12 Sep 2026 04:37 PM (IST)
Updated Date: Sat, 12 Sep 2026 04:38 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਪਿਛਲੇ ਦਿਨੀ ਸੂਬੇ ਵਿਚ ਸੰਗਰੂਰ ਜਿਲ੍ਹੇ ਅੰਦਰ ਵਾਪਰੀਆਂ ਘਟਨਾਵਾਂ ਦੇ ਮਾਮਲੇ ਵਿਚ ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲਿਆ। ਭਾਜਪਾ ਆਗੂ ਮਲੂਕਾ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਮਿਲੇ ਸੰਵਿਧਾਨਿਕ ਹੱਕਾਂ ਤੋਂ ਪੁਲਿਸ ਬਲ ਨਾਲ ਵਾਂਝਾ ਕਰ ਰਹੀ ਹੈ, ਸਰਕਾਰ ਸ਼ਰੇਆਮ ਲੌਕਤੰਤਰ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਸੂਬਾ ਸਰਕਾਰ ਹਰ ਫਰੰਟ ਤੇ ਫਲਾਪ ਸਾਬਿਤ ਹੋ ਰਹੀ ਹੈ, ਪੰਜਾਬ ਵਿਚ ਨਸ਼ਾ ਸਭ ਤੋਂ ਵੱਧ ਭਖਵਾ ਮੁੱਦਾ ਹੈ, ਨਸ਼ਿਆਂ ਦੀ ਨਾਂ ਮੁਰਾਦ ਬਿਮਾਰੀ ਨਾਲ ਹਜਾਰਾਂ ਨੌਜਵਾਨ ਜਾਨਾਂ ਗਵਾ ਚੁੱਕੇ ਹਨ। ਪਰ ਸਰਕਾਰ ਨਸ਼ਿਆਂ ਦੀ ਰੋਕਥਾਮ ‘ਚ ਨਾਕਾਮ ਰਹੀ ਹੈ ਅਤੇ ਸੂਬੇ ‘ਚ ਨਸ਼ਾ ਸ਼ਰੇਆਮ ਸਬਜ਼ੀਆਂ ਵਾਂਗ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਨਸ਼ੇ ਦੇ ਮੁੱਦੇ ਤੇ ਨਿੱਤ ਦਿਨ ਹੋ ਰਹੇ ਸਵਾਲਾਂ ਦੇ ਜਵਾਬ ਦੇਣ ਤੋਂ ਸਰਕਾਰ ਮੁਨਕਰ ਹੋ ਗਈ ਹੈ ਆਪਣੇ ਭਾਸ਼ਨਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਤਿੰਨ ਕਰੋੜ ਲੋਕਾਂ ਅੱਗੇ ਜਵਾਬ ਦੇਹ ਕਹਿੰਦੇ ਰਹੇ ਹਨ ਪਹਿਲਾਂ ਸ਼ੇਰੋ ਵਿਖੇ ਲੋਕ ਮਿਲਣੀ ਦੌਰਾਨ ਮੋਹਨਜੀਤ ਵੱਲੋਂ ਨਸ਼ੇ ਦੇ ਮੁੱਦੇ ਤੇ ਮੁੱਖ ਮੰਤਰੀ ਦਾ ਵਿਰੋਧ ਕੀਤੇ ਜਾਣ ਤੇ ਸਰਕਾਰ ਦੇ ਕਥਿਤ ਇਸ਼ਾਰੇ ਤੇ ਪੁਲਿਸ ਨੇ ਮੋਹਨਜੀਤ ਤੇ ਅੰਨਾ ਤਸ਼ਦਦ ਕੀਤਾ ਹੈ। ਇਸੇ ਤਰ੍ਹਾਂ ਹਰਪਾਲ ਚੀਮਾ ਨੂੰ ਕੀਤੇ ਗਏ ਸਵਾਲਾਂ ਦੇ ਮਾਮਲੇ ਵਿਚ ਵੀ ਗੁਲਜਾਰ ਸਿੰਘ ਦੀ ਅਵਾਜ ਦਬਾਉਣ ਲਈ ਉਸਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਗੁਲਜਾਰ ਸਿੰਘ ਨੂੰ ਇਨ੍ਹਾਂ ਤੰਗ ਪਰੇਸ਼ਾਨ ਕੀਤਾ ਗਿਆ ਤਾ ਉਹ ਖ਼ੁਦਕਸ਼ੀ ਕਰਨ ਲਈ ਮਜਬੂਰ ਹੋ ਗਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸਵਾਲ ਪੁੱਛਣ ਦਾ ਹਰ ਨਾਗਰਿਕ ਨੂੰ ਅਧਿਕਾਰ ਹੈ ਸਰਕਾਰ ਪੁਲਿਸ ਬਲ ਨਾਲ ਲੋਕਾਂ ਦੀ ਅਵਾਜ਼ ਦਬਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਪੁਲਿਸ ਰਾਜ ਬਣਾ ਦਿੱਤਾ ਅਤੇ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ ਨਵੀਆਂ ਪਿਰਤਾਂ ਦੇ ਨਤੀਜੇ ਭਿਆਨਕ ਹੋ ਸਕਦੇ ਹਨ। ਸਰਕਾਰ ਦੀ ਸ਼ਹਿ ਤੇ ਆਪ ਦੇ ਵਰਕਰ ਵਿਰੋਧੀ ਧਿਰ ਦੇ ਆਗੂਆਂ ਨੂੰ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਵੀ ਧੱਕੇ ਨਾਲ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵੱਡੇ ਆਗੂਆਂ ਨੂੰ ਆਪ ਦੇ ਵਰਕਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਹਮਲਾ ਵੀ ਕੀਤਾ ਗਿਆ ਤਾਂ ਮੌਕੇ ’ਤੇ ਮੌਜੂਦ ਪੁਲਿਸ ਮੂਕ ਦਰਸ਼ਕ ਬਣੀ ਰਹੀ। ਸਰਕਾਰ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਲਈ ਘਟੀਆ ਰਾਜਨੀਤੀ ਤੇ ਉਤਾਰੂ ਹੈ ਮੁੱਖ ਮੰਤਰੀ ਦੇ ਦਫਤਰ ਅਤੇ ਪਰਿਵਾਰ ਤੱਕ ਪਹੁੰਚੇ। ਭਾਜਪਾ ਆਗੂ ਮਲੂਕਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆ ‘ਚ ਵੀ ਮੁੱਖ ਮੰਤਰੀ ਨੇ ਲੰਬੀ ਚੁੱਪ ਧਾਰ ਰੱਖੀ ਹੈ। ਪ੍ਰੈਸ ਨਾਲ ਇਹ ਜਾਣਕਾਰੀ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾਂ ਮਲੂਕਾ ਨੇ ਸਾਂਝੀ ਕੀਤੀ।