ਆਦੇਸ਼ ਯੂਨੀਵਰਸਿਟੀ ਵਿਖੇ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਆਦੇਸ਼ ਯੂਨੀਵਰਸਿਟੀ ਵਿਖੇ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Sat, 31 Oct 2026 04:54 PM (IST)
Updated Date: Sat, 31 Oct 2026 04:56 PM (IST)
ਸੀਨੀਅਰ ਰਿਪੋਰਟਰ ਬਠਿੰਡਾ, ਆਦੇਸ਼ ਯੂਨੀਵਰਸਿਟੀ, ਬਠਿੰਡਾ ਦੇ ਆਦੇਸ਼ ਇੰਸਟੀਚਿਊਟ ਆਫ਼ ਫਾਰਮੇਸੀ ਐਂਡ ਬਾਇਓਮੈਡੀਕਲ ਸਾਇੰਸਿਜ਼ ਵੱਲੋਂ ਭਾਰਤ ਸਰਕਾਰ ਦੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ (ਐਮਐਸਐਮਈ) ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ, ਕਾਰੋਬਾਰੀ ਮੌਕਿਆਂ, ਸਰਕਾਰੀ ਯੋਜਨਾਵਾਂ ਤੇ ਨਵੇਂ ਉੱਦਮ ਸ਼ੁਰੂ ਕਰਨ ਸਬੰਧੀ ਜਾਣਕਾਰੀ ਦੇਣਾ ਸੀ। ਸਮਾਗਮ ਵਿਚ ਯੂਨੀਵਰਸਿਟੀ ਦੇ ਚਾਂਸਲਰ ਡਾ. ਹਰਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਰਜਿਸਟਰਾਰ ਡਾ. ਵਰੁਣ ਮੋਹਨ ਮਲਹੋਤਰਾ, ਡਿਪਟੀ ਰਜਿਸਟਰਾਰ ਕੁਲਵੰਤ ਸਿੰਘ ਅਤੇ ਪ੍ਰੀਖਿਆ ਕੰਟਰੋਲਰ ਤੇ ਪ੍ਰਿੰਸੀਪਲ ਡਾ. ਪ੍ਰਮੋਦ ਕੁਮਾਰ ਗੋਇਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਪ੍ਰੋਗਰਾਮ ਦਾ ਆਯੋਜਨ ਸੰਸਥਾ ਦੇ ਪ੍ਰਿੰਸੀਪਲ ਪ੍ਰੋ. (ਡਾ.) ਨਲਿਨੀ ਕਾਂਤ ਸਾਹੂ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ’ਚ ਡਾ. ਮਧੁਸਮਿਤਾ ਸਾਹੂ, ਡਾ. ਉਮਾ ਜੋਤੀ ਤੇ ਸੰਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਐੱਮਐੱਸਐਮਈ-ਡੀਐਫਓ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਕ੍ਰਿਸ਼ਨ ਕੁਮਾਰ, ਬਠਿੰਡਾ ਦੇ ਲੀਡ ਡਿਸਟ੍ਰਿਕਟ ਮੈਨੇਜਰ ਦਫ਼ਤਰ ਤੋਂ ਸੀਨੀਅਰ ਮੈਨੇਜਰ ਮਨਦੀਪ ਗਿੱਲ, ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਵਿਸ਼ਵਜੀਤ ਥੋਲੀਆ, ਜ਼ਿਲ੍ਹਾ ਉਦਯੋਗ ਕੇਂਦਰ ਦੀ ਬਲਾਕ ਪੱਧਰੀ ਐਕਸਟੈਂਸ਼ਨ ਅਫ਼ਸਰ ਮੀਨੂ ਤਾਇਲ ਤੇ ਆਰਐਸਈਟੀਆਈ ਬਠਿੰਡਾ ਤੋਂ ਪਰਵਿੰਦਰ ਕੌਰ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸਰਕਾਰੀ ਸਹਾਇਤਾ ਸਕੀਮਾਂ, ਕਰਜ਼ਾ ਸਹੂਲਤਾਂ, ਵਿੱਤੀ ਸਹਾਇਤਾ, ਹੁਨਰ ਵਿਕਾਸ ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਨੌਕਰੀਆਂ ਦੀ ਭਾਲ ਕਰਨ ਦੇ ਨਾਲ-ਨਾਲ ਆਪਣੇ ਕਾਰੋਬਾਰ ਸਥਾਪਤ ਕਰਕੇ ਦੂਜਿਆਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ। ਪ੍ਰੋਗਰਾਮ ਦੀ ਸਮਾਪਤੀ ਡਾ. ਆਰਕੇ ਪਾਟਿਲ ਵੱਲੋਂ ਧੰਨਵਾਦੀ ਸ਼ਬਦਾਂ ਨਾਲ ਕੀਤੀ ਗਈ। ਇਹ ਉਪਰਾਲਾ ਵਿਦਿਆਰਥੀਆਂ ਵਿਚ ਆਤਮ-ਨਿਰਭਰਤਾ, ਨਵੀਨਤਾ ਅਤੇ ਉੱਦਮੀ ਸੋਚ ਵਿਕਸਿਤ ਕਰਨ ਲਈ ਲਾਹੇਵੰਦ ਸਾਬਤ ਹੋਇਆ।