ਪੜ੍ਹਾਈ ਦੇ ਨਾਲ ਨਾਲ ਖੇਡਾਂ ’ਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ
ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ
Publish Date: Tue, 13 Oct 2026 04:27 PM (IST)
Updated Date: Tue, 13 Oct 2026 04:30 PM (IST)
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ’ਚ ਐਮੀਨੈਂਟ ਲੈਕਚਰ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇਂ ਸਰਦਾਰ ਰਘਬੀਰ ਸਿੰਘ ਮਾਨ ਰਿਟਾਇਰਡ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾਇਰੈਕਟਰ ਮਾਨ ਨੇ ਆਪਣੇ ਭਾਸ਼ਣ ’ਚ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਤੇ ਆਪਣੇ ਭਵਿੱਖ ਨੂੰ ਉਜਵਲ ਬਣਾਉਣ ਲਈ ਪੜਾਈ ਦੇ ਨਾਲ ਨਾਲ ਖੇਡਾਂ ’ਚ ਵੀ ਹਿੱਸਾ ਲੈਣ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਕੰਮ ਆਪ ਕਰਨ ਅਤੇ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਨ ਲਈ ਵੀ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮਨਜੀਤ ਕੌਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਰਣਧੀਰ ਸਿੰਘ ਡੀਪੀਈ ਨੇ ਸਕੂਲ ਲੜਕੇ ਦੀਆਂ ਸ਼ੈਸ਼ਨ 26-27 ਦੌਰਾਨ ਖੇਡਾਂ ਦੇ ਖੇਤਰ ’ਚ ਪ੍ਰਾਪਤੀਆ ਬਾਰੇ ਦੱਸਿਆ। ਇਸ ਸਮੇਂ ਖੇਡਾਂ ’ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਤੇਜ ਸਿੰਘ ਪੀਟੀਆਈ, ਲੈਕਚਰਾਰ ਜਸਵਿੰਦਰ ਸਿੰਘ, ਲੈਕਚਰਾਰ ਅਲਕਾ ਰਾਣੀ, ਲੈਕਚਰਾਰ ਸੋਨੀਆ ਮੈਡਮ ਨਰਿੰਦਰ ਕੋਰ, ਮਿਨਾਕਸੀ ਤੇ ਹੋਰ ਸਟਾਫ ਮੈਬਰ, ਅਰਵਿੰਦਰਜੀਤ ਸਿੰਘ, ਰਣਧੀਰ ਸਿੰਘ ਡੀਪੀਈ, ਰਘਵੀਰ ਸਿੰਘ ਮਾਨ ਹਾਜ਼ਰ ਸਨ।