ਬਾਲਾਜੀ ਇਨਕਲੇਵ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰਾ ਬਾਲਾਜੀ ਇਨਕਲੇਵ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰਾ
Publish Date: Thu, 22 Oct 2026 04:06 PM (IST)
Updated Date: Thu, 22 Oct 2026 04:09 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬਾਲਾਜੀ ਇਨਕਲੇਵ ਰਾਮਪੁਰਾ ਫੂਲ ਵਿਖੇ ਬਾਲਾਜੀ ਇਨਕਲੇਵ ਵੈਲਫੇਅਰ ਸੋਸਾਇਟੀ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਲੋਨੀ ਵਾਸੀਆਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸੋਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕੈਂਥ, ਜਨਰਲ ਸਕੱਤਰ ਵਿਕਾਸ ਗਰਗ, ਮੀਤ ਪ੍ਰਧਾਨ ਮੇਜਰ ਸਿੰਘ ਬਰਾੜ ਅਤੇ ਰਣਜੀਤ ਸ਼ਰਮਾ ਪੁੰਜ ਤੇ ਵਿੱਤ ਸਕੱਤਰ ਰਾਜ ਕੁਮਾਰ ਬੇਦੀ ਨੇ ਦੱਸਿਆ ਕਿ ਸਮਾਗਮ ਲਈ ਪੰਡਾਲ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਮਨਮੋਹਕ ਝਾਕੀਆਂ, ਖਾਣ-ਪੀਣ ਦੀਆਂ ਸਟਾਲਾਂ ਅਤੇ ਰੰਗ-ਬਿਰੰਗੀ ਸਜਾਵਟ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ। ਇਸ ਮੌਕੇ ਮੇਜਰ ਸਿੰਘ ਬਰਾੜ, ਅਮਨਦੀਪ ਗੋਇਲ ਰਿੰਕੂ ਮਾਨਸਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਅਤੇ ਇੰਦਰਜੀਤ ਬਾਵਾ ਗੋਰਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸੋਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਦੁਸਹਿਰਾ ਸਾਨੂੰ ਸੱਚਾਈ, ਇਮਾਨਦਾਰੀ ਅਤੇ ਚੰਗਿਆਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਸਮਾਗਮ ਲਈ ਵਿੱਤੀ ਯੋਗਦਾਨ ਦੇਣ ਵਾਲਿਆਂ ਅਤੇ ਸਹਿਯੋਗ ਕਰਨ ਵਾਲੇ ਕਲੋਨੀ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਕੁਮਾਰ ਤਨਵਰ, ਭਵੇਸ਼ ਗੋਇਲ ਨੰਨੂ, ਇਕਬਾਲ ਸਿੰਘ ਰੋਮਾਣਾ, ਸਵਤੰਤਰ ਦੇਵ, ਰਿੰਕੂ ਸ਼ਰਮਾ, ਰਾਜ ਬਾਂਸਲ, ਦਿਨੇਸ਼ ਜਿੰਦਲ, ਹਰਵਿੰਦਰ ਸਿੰਘ ਪਟਵਾਰੀ ਅਤੇ ਹੋਰ ਮੈਂਬਰ ਮੌਜੂਦ ਸਨ।