ਐਨਐਫਐਲ ਸ੍ਰੀ ਗੋਬਿੰਦ ਮੰਦਰ ਦੀ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਦੁਰਗਾ ਸਪਤਸ਼ਤੀ ਪਾਠ ਤੇ ਲੰਗਰ ਸੇਵਾ ਐਨਐਫਐਲ ਸ੍ਰੀ ਗੋਬਿੰਦ ਮੰਦਰ ਦੀ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਦੁਰਗਾ ਸਪਤਸ਼ਤੀ ਪਾਠ ਤੇ ਲੰਗਰ ਸੇਵਾ
Publish Date: Sun, 30 Aug 2026 03:53 PM (IST)
Updated Date: Sun, 30 Aug 2026 03:55 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਐਨਐਫਐਲ ਸ੍ਰੀ ਗੋਬਿੰਦ ਮੰਦਰ ਦੀ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਧਾਰਮਿਕ ਅਤੇ ਸਮਾਜ ਸੇਵਾ ਦੀ ਪਰੰਪਰਾ ਨੂੰ ਨਿਰੰਤਰ ਅੱਗੇ ਵਧਾਇਆ ਜਾ ਰਿਹਾ ਹੈ। ਮੰਡਲੀ ਵੱਲੋਂ ਐਨਐਫਐਲ ਟਾਊਨਸ਼ਿਪ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮੰਦਰਾਂ ਤੋਂ ਇਲਾਵਾ ਸ਼ਰਧਾਲੂਆਂ ਦੇ ਘਰਾਂ ਵਿਚ ਸੰਕੀਰਤਨ, ਸੁੰਦਰਕਾਂਡ ਅਤੇ ਦੁਰਗਾ ਸਪਤਸ਼ਤੀ ਦੇ ਪਾਠ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਸਾਵਣ ਮਹੀਨੇ ਦੇ ਨਵਰਾਤਰਿਆਂ ਮੌਕੇ ਸ੍ਰੀ ਗੋਬਿੰਦ ਮੰਦਰ ਵਿਖੇ ਵਿਸ਼ੇਸ਼ ਤੌਰ ’ਤੇ ਦੁਰਗਾ ਸਪਤਸ਼ਤੀ ਦੇ ਪਾਠ ਕਰਵਾਏ ਗਏ। ਪਾਠ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਅਤੇ ਸਰਕਾਰੀ ਐਲੀਮੈਂਟਰੀ ਸਕੂਲ, ਐਨਐਫਐਲ ਟਾਊਨਸ਼ਿਪ ਦੇ ਕਰੀਬ 200 ਬੱਚਿਆਂ ਨੂੰ ਲੰਗਰ ਛਕਾਇਆ ਗਿਆ। ਲੰਗਰ ਸੇਵਾ ਵਿਚ ਐਨਐਫਐਲ ਦੇ ਮੁੱਖ ਮਹਾਪ੍ਰਬੰਧਕ ਟੀ. ਕੇ. ਬੱਤਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਸੰਧਿਆ ਬੱਤਰਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਮੰਦਰ ਕਮੇਟੀ ਦੇ ਪ੍ਰਧਾਨ ਪੁਸ਼ਪ ਕੁਮਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਇੰਦੂ ਬਾਲਾ ਨੇ ਵੀ ਸੇਵਾ ਵਿੱਚ ਯੋਗਦਾਨ ਪਾਇਆ। ਇਹ ਸਮੁੱਚਾ ਕਾਰਜ ਮਹਿਲਾ ਸੰਕੀਰਤਨ ਮੰਡਲੀ ਦੀਆਂ ਮੁੱਖ ਕਾਰਜਕਰਤਾਵਾਂ ਮੰਜੂ ਸ਼ਰਮਾ, ਕੁਮੁਦ ਕੌਸ਼ਿਕ, ਸ਼ਕੁੰਤਲਾ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਸੰਪੰਨ ਹੋਇਆ। ਮੰਦਰ ਕਮੇਟੀ ਦੇ ਉਪ ਪ੍ਰਧਾਨ ਕਮਲ ਅਰੋੜਾ ਸਮੇਤ ਮੁਰਲੀ ਮਨੋਹਰ ਸ਼ਰਮਾ, ਐਨ.ਪੀ. ਸਿੰਘ ਅਤੇ ਮਦਨ ਲਾਲ ਨੇ ਵੀ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ।