ਮਾਨ ਦੇ ਮੁਨਾਫ਼ੇ ਪ੍ਰੋਗਰਾਮ ਤਹਿਤ ਹਿੰਮਤ ਸਿੰਘ ਕੁੱਤੀਵਾਲ ਵੱਲੋਂ ਮੌੜ ਹਲਕੇ ਦੇ ਪਿੰਡਾਂ 'ਚ ਡੋਰ-ਟੂ-ਡੋਰ ਮੁਹਿੰਮ
ਮਾਨ ਦੇ ਮੁਨਾਫ਼ੇ ਪ੍ਰੋਗਰਾਮ ਤਹਿਤ ਹਿੰਮਤ ਸਿੰਘ ਕੁੱਤੀਵਾਲ ਵੱਲੋਂ ਮੌੜ ਹਲਕੇ ਦੇ ਪਿੰਡਾਂ 'ਚ ਡੋਰ-ਟੂ-ਡੋਰ ਮੁਹਿੰਮ
Publish Date: Mon, 26 Oct 2026 05:00 PM (IST)
Updated Date: Mon, 26 Oct 2026 05:01 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਮਾਨ ਦੇ ਮੁਨਾਫ਼ੇ ਪ੍ਰੋਗਰਾਮ ਤਹਿਤ ਮੌੜ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਯੁੱਧ ਨਸ਼ਿਆਂ ਵਿਰੁੱਧ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਹਿੰਮਤ ਸਿੰਘ ਕੁੱਤੀਵਾਲ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿੰਮਤ ਸਿੰਘ ਕੁੱਤੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਨੀਤੀਆਂ ਕਾਰਨ ਅੱਜ ਪੰਜਾਬ ਦਾ ਹਰ ਵਰਗ ਖ਼ੁਸ਼ਹਾਲ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਲੋਕ-ਪੱਖੀ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫ਼ਿਰ ਤੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਸਰਕਾਰੀ ਨੀਤੀਆਂ ਤੇ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਪਾਰਟੀ ਹਾਈਕਮਾਂਡ ਵੱਲੋਂ ਹਿੰਮਤ ਸਿੰਘ ਕੁੱਤੀਵਾਲ ਤੇ ਭਰੋਸਾ ਜਤਾਇਆ ਤਾਂ ਉਹ ਪਾਰਟੀ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਣਗੇ।