ਕੋਟ ਸ਼ਮੀਰ ’ਚ ‘ਆਪ’ ਵਰਕਰਾਂ ਵੱਲੋਂ ਡੋਰ-ਟੂ-ਡੋਰ ਮੁਹਿੰਮ ਕੋਟ ਸ਼ਮੀਰ ’ਚ ‘ਆਪ’ ਵਰਕਰਾਂ ਵੱਲੋਂ ਡੋਰ-ਟੂ-ਡੋਰ ਮੁਹਿੰਮ
Publish Date: Sun, 04 Oct 2026 04:56 PM (IST)
Updated Date: Sun, 04 Oct 2026 04:59 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟ ਫੱਤਾ ਬਠਿੰਡਾ ਦਿਹਾਤੀ ਹਲਕੇ ਅਧੀਨ ਪਿੰਡ ਕੋਟ ਸ਼ਮੀਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ। ਇਸ ਦੌਰਾਨ ਪਾਰਟੀ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਪਾਰਟੀ ਦੀਆਂ ਨੀਤੀਆਂ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਮੁਹਿੰਮ ਹਲਕਾ ਇੰਚਾਰਜ ਗੋਪਾਲ ਸਿੰਘ ਕੋਟ ਫੱਤਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ । ਇਸ ਮੌਕੇ ਚੇਅਰਮੈਨ ਹਰਦੀਪ ਸਿੰਘ ਸਰਾਂ, ਯੂਥ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਜੁੜੇ ਹਰਜੀਤ ਸਿੰਘ ਚਹਿਲ, ਬੀਸੀ ਵਿੰਗ ਬਲਾਕ ਪ੍ਰਧਾਨ ਗੋਰਾ ਸਿੰਘ, ਪਿੰਡ ਪ੍ਰਧਾਨ ਹਰਪ੍ਰੀਤ ਸਿੰਘ ਰਤੜਾ, ਵਾਰਡ ਪ੍ਰਧਾਨ ਸੁਖਰਾਜ ਸਿੰਘ, ਕੁਲਦੀਪ ਸਿੰਘ, ਨੰਦ ਕਾ ਸੁਖਮੰਦਰ ਸਿੰਘ ਬੁੱਟਰ, ਮੱਖਣ ਸਿੰਘ ਬਾਬੇ ਕਾ, ਸੁਖਜੀਵਨ ਸਿੰਘ ਝੱਬਰ, ਪ੍ਰਗਟ ਸਿੰਘ, ਵਾਰਡ ਪ੍ਰਧਾਨ ਜੁੰਮਾ ਸਿੰਘ, ਵਾਰਡ ਪ੍ਰਧਾਨ ਜਲੌਰ ਸਿੰਘ ਗੱਗਾ, ਵਾਰਡ ਪ੍ਰਧਾਨ ਲਖਵਿੰਦਰ ਸਿੰਘ, ਕਲੱਬ ਪ੍ਰਧਾਨ ਗਗਨਦੀਪ ਸਿੰਘ, ਕਲੱਬ ਪ੍ਰਧਾਨ ਲਵਪ੍ਰੀਤ ਸਿੰਘ ਸਮੇਤ ਪਾਰਟੀ ਵਰਕਰ ਹਾਜ਼ਰ ਸਨ। ਇਸ ਮੌਕੇ ਗੁਰਤੇਜ ਸਿੰਘ, ਬਲਜੀਤ ਸਿੰਘ ਝੱਬਰ, ਜਗਦੇਵ ਸਿੰਘ, ਸੁਸਾਇਟੀ ਮੈਂਬਰ ਬਲਦੇਵ ਸਿੰਘ ਬਿੰਨੇ ਕਾ, ਹੈਪੀ ਮਿਸਤਰੀ, ਜਸ਼ਨਪ੍ਰੀਤ ਸਿੰਘ, ਭਜਨ ਸਿੰਘ, ਗੁਰਮੇਲ ਸਿੰਘ ਮੈਂਬਰ, ਸੁਖਦੇਵ ਸਿੰਘ ਨੰਬਰਦਾਰ, ਚਰਨੀ ਪਾਲ ਸਿੰਘ ਅਤੇ ਨੋਨਾ ਸਿੰਘ ਸਮੇਤ ਹੋਰ ਪਾਰਟੀ ਵਰਕਰ ਮੌਜੂਦ ਸਨ।