ਛੇ ਤਮਗਿਆਂ ਨਾਲ ਡੀਐੱਮ ਸਕੂਲ ਕਰਾੜਵਾਲਾ ਦਾ ਖੇਡਾਂ ’ਚ ਦਬਦਬਾ ਛੇ ਤਮਗਿਆਂ ਨਾਲ ਡੀਐਮ ਸਕੂਲ ਕਰਾੜਵਾਲਾ ਦਾ ਖੇਡਾਂ ’ਚ ਦਬਦਬਾ
Publish Date: Thu, 24 Sep 2026 05:18 PM (IST)
Updated Date: Fri, 25 Sep 2026 04:04 AM (IST)
- ਫੁੱਟਬਾਲ ’ਚ ਲੜਕੀਆਂ ਲਗਾਤਾਰ ਚੌਥੀ ਵਾਰ ਸਟੇਟ ਪੱਧਰ ’ਤੇ ਜ਼ਿਲ੍ਹੇ ਦੀ ਕਰਨਗੀਆਂ ਅਗਵਾਈ ਫੋਟੋ : 16 ਕੈਪਸ਼ਨ:- ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨਾਲ ਇੰਜਨੀਅਰ ਅਵਤਾਰ ਸਿੰਘ ਢਿੱਲੋਂ ਤੇ ਹੋਰ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਸਕੂਲ ਖੇਡਾਂ ’ਚ ਡੀਐੱਮ ਸਕੂਲ ਕਰਾੜਵਾਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਛੇ ਤਮਗੇ ਆਪਣੇ ਨਾਮ ਕਰ ਕੇ ਸੰਸਥਾ ਦਾ ਮਾਣ ਵਧਾਇਆ ਹੈ। ਸੰਸਥਾ ਦੇ ਚੇਅਰਮੈਨ ਇੰਜੀਨੀਅਰ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਫੁੱਟਬਾਲ ਦੇ ਅੰਡਰ-19 ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਤੇ 14 ਵਰਗਾਂ ’ਚ ਸਕੂਲ ਦੀਆਂ ਟੀਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਥੇ ਹੀ ਅੰਡਰ-17 ਲੜਕੀਆਂ ਦੀ ਫੁੱਟਬਾਲ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਨਾਲ ਟੀਮ ਨੇ ਲਗਾਤਾਰ ਚੌਥੀ ਵਾਰ ਸਟੇਟ ਪੱਧਰ ’ਤੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਦਾ ਰਾਹ ਪੱਧਰਾ ਕੀਤਾ ਹੈ। ਸ਼ਤਰੰਜ ਦੇ ਅੰਡਰ-19 ਲੜਕੀਆਂ ਦੇ ਵਰਗ ਵਿਚ ਵੀ ਡੀਐੱਮ ਸਕੂਲ ਦੀ ਟੀਮ ਨੇ ਆਪਣੀ ਖੇਡ ਦਾ ਦਮ ਦਿਖਾਉਂਦਿਆਂ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬਾਕਸਿੰਗ ਦੇ ਅੰਡਰ-19 ਵਰਗ ਵਿੱਚ ਸਕੂਲ ਦੇ ਖਿਡਾਰੀ ਅਰਸ਼ਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕਰਕੇ ਤਮਗਾ ਜਿੱਤਿਆ। ਵੱਖ-ਵੱਖ ਮੁਕਾਬਲਿਆਂ ’ਚ ਮਿਲੀਆਂ ਇਨ੍ਹਾਂ ਪ੍ਰਾਪਤੀਆਂ ਨਾਲ ਸਕੂਲ ਨੇ ਕੁੱਲ ਛੇ ਤਮਗੇ ਆਪਣੇ ਨਾਮ ਕੀਤੇ।