ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਹੁਨਰ-ਆਧਾਰਤ ਗਤੀਵਿਧੀਆਂ ਕਰਵਾਈਆਂ ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਅਤੇ ਹੁਨਰ-ਆਧਾਰਤ ਗਤੀਵਿਧੀਆਂ ਦਾ ਆਯੋਜਨ
Publish Date: Sun, 15 Nov 2026 06:01 PM (IST)
Updated Date: Sun, 15 Nov 2026 06:03 PM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ ਨਥਾਣਾ ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਲਿਆਣ ਸੁੱਖਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਦੀਵਾ ਸਜਾਵਟ, ਪੂਜਾ ਥਾਲੀ ਸਜਾਵਟ, ਤੋਰਨ ਬਣਾਉਣਾ, ਬਿਨਾਂ ਅੱਗ ਤੋਂ ਮਿਠਾਈਆਂ ਬਣਾਉਣਾ, ਬੇਕਾਰ ਵਸਤੂਆਂ ਤੋਂ ਉਪਯੋਗੀ ਚੀਜ਼ਾਂ ਬਣਾਉਣਾ, ਵਾਤਾਵਰਨ ਅਤੇ ਮਹਿਲਾ ਸਸ਼ਕਤੀਕਰਨ ਦੇ ਵਿਸ਼ਿਆਂ ਤੇ ਵਾਤਾਵਰਨ-ਅਨੁਕੂਲ ਸਮੱਗਰੀ ਨਾਲ ਰੰਗੋਲੀ ਬਣਾਉਣਾ ਅਤੇ ਬੁਲੇਟਿਨ ਬੋਰਡ/ਪੋਸਟਰ ਮੇਕਿੰਗ ਮੁਕਾਬਲੇ ਸ਼ਾਮਲ ਸਨ। ਇਸ ਮੌਕੇ ਵਿਸ਼ੇਸ਼ ਦੀਵਾਲੀ ਪ੍ਰਾਰਥਨਾ ਸਭਾ ਵੀ ਕਰਵਾਈ ਗਈ। ਸਕੂਲ ਵੱਲੋਂ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੀ ਬੀ ਐੱਸ ਈ ਦੀ ਪਹਿਲਕਦਮੀ ਕੌਸ਼ਲ ਬੋਧ ਤਹਿਤ ਮੋਮਬੱਤੀ ਬਣਾਉਣ ਦੀ ਹੁਨਰ-ਆਧਾਰਤ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਪ੍ਰਸਿੱਧ ਉਦਯੋਗੀ ਅਤੇ ਕੁਰਤੀ ਤੇ ਆਰਗੈਨਿਕ ਉਤਪਾਦਾਂ ਦੇ ਬ੍ਰਾਂਡ Shaucham ਦੀ ਸੰਸਥਾਪਕ ਸ਼੍ਰੀਮਤੀ ਮੀਨੂ ਮਿੱਤਲ ਜੀ ਵੱਲੋਂ ਕਰਵਾਈ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਮਬੱਤੀਆਂ ਬਣਾਉਣ ਦੀ ਕਲਾ ਸਿਖਾਈ ਅਤੇ ਉੱਦਮਤਾ ਤੇ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕੀਤਾ। ਇਨ੍ਹਾਂ ਦੋਵਾਂ ਆਯੋਜਨਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਵਿਹਾਰਕ ਹੁਨਰ ਸਿੱਖਣ ਅਤੇ ਵਾਤਾਵਰਨ ਦੀ ਸੰਭਾਲ ਤੇ ਆਤਮ-ਨਿਰਭਰਤਾ ਦਾ ਮਹੱਤਵ ਸਮਝਣ ਦਾ ਮੌਕਾ ਮਿਲਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਕੁਲਦੀਪ ਕੌਰ ਜੀ, ਡਾਇਰੈਕਟਰ-ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਜੀ ਅਤੇ ਸਮੂਹ ਪ੍ਰਬੰਧਕਾਂ ਨੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਨਵੀਂ ਸੋਚ, ਵਿਹਾਰਕ ਹੁਨਰ ਅਤੇ ਸਮਾਜ ਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ