ਜ਼ਿਲ੍ਹਾ ਸਕੂਲ ਖੇਡਾਂ: ਸ਼ੂਟਿੰਗ ਮੁਕਾਬਲਿਆਂ ਵਿਚ ਨੌਜਵਾਨ ਨਿਸ਼ਾਨੇਬਾਜ਼ਾਂ ਨੇ ਵਿਖਾਇਆ ਦਮ ਜ਼ਿਲ੍ਹਾ ਸਕੂਲ ਖੇਡਾਂ: ਸ਼ੂਟਿੰਗ ਮੁਕਾਬਲਿਆਂ ਵਿਚ ਨੌਜਵਾਨ ਨਿਸ਼ਾਨੇਬਾਜ਼ਾਂ ਨੇ ਵਿਖਾਇਆ ਦਮ
Publish Date: Fri, 07 Aug 2026 05:01 PM (IST)
Updated Date: Fri, 07 Aug 2026 05:02 PM (IST)
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਬਠਿੰਡਾ ਮਮਤਾ ਖੁਰਾਣਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਬਠਿੰਡਾ ਚਮਕੌਰ ਸਿੰਘ ਸਿੱਧੂ ਦੀ ਅਗਵਾਈ ਹੇਠ ਚੱਲ ਰਹੀਆਂ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਵਾਲੀਬਾਲ, ਸਪੈਕਟਰਾ, ਬਾਸਕਟਬਾਲ ਅਤੇ ਸ਼ੂਟਿੰਗ ਦੇ ਮੁਕਾਬਲੇ ਵੱਖ-ਵੱਖ ਸਥਾਨਾਂ ਤੇ ਕਰਵਾਏ ਜਾ ਰਹੇ ਹਨ। ਸ਼ੂਟਿੰਗ ਮੁਕਾਬਲੇ ਸਿਲਵਰ ਓਕਸ ਸਕੂਲ, ਡੱਬਵਾਲੀ ਰੋਡ, ਬਠਿੰਡਾ ਵਿਖੇ ਉਤਸ਼ਾਹਪੂਰਵਕ ਸੰਪੰਨ ਹੋਏ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਮੁਕਾਬਲਿਆਂ ਦਾ ਜਾਇਜ਼ਾ ਲੈਂਦਿਆਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ੂਟਿੰਗ ਅਜਿਹੀ ਖੇਡ ਹੈ, ਜੋ ਇਕਾਗਰਤਾ, ਅਨੁਸ਼ਾਸਨ, ਧੀਰਜ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਅੰਡਰ-14 ਵਰਗ ਦੇ ਮੁਕਾਬਲਿਆਂ ਵਿਚ ਲੜਕੀਆਂ ਦੇ ਓਪਨ ਸਾਇਟ ਰਾਈਫਲ ਮੁਕਾਬਲੇ ਵਿਚ ਪ੍ਰਨੀਤ ਕੌਰ ਪਹਿਲੇ, ਜਪਇੰਦਰਪਾਲ ਕੌਰ ਖੋਖਰ ਦੂਜੇ ਅਤੇ ਅੰਸ਼ਪ੍ਰੀਤ ਕੌਰ ਤੀਜੇ ਸਥਾਨ ਤੇ ਰਹੀਆਂ। 10 ਮੀਟਰ ਏਅਰ ਪਿਸਟਲ ਵਿਚ ਰਿਆ ਗਰਗ ਨੇ ਪਹਿਲਾ, ਖੁਸ਼ੀ ਗੁਪਤਾ ਨੇ ਦੂਜਾ ਅਤੇ ਮਨਸੀਰਤ ਕੌਰ ਢਿੱਲੋਂ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਹਰਗੁਣ ਸਿੰਘ ਸੰਧੂ (ਡੀਪੀਐੱਸ ਸਕੂਲ) ਨੇ ਪਹਿਲਾ, ਜਸਕੀਰਤ ਸਿੰਘ (ਗਿਆਨਸਾਗਰ ਇੰਟਰਨੈਸ਼ਨਲ ਸਕੂਲ) ਨੇ ਦੂਜਾ ਅਤੇ ਜਪਮਨ ਸਿੰਘ ਸੰਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਓਪਨ ਸਾਇਟ ਰਾਈਫਲ ਵਿਚ ਪੁਹਲਦੀਪ ਸਿੰਘ ਢਿੱਲੋਂ ਪਹਿਲੇ, ਹਰਨਾਮ ਸਿੰਘ ਦੂਜੇ ਅਤੇ ਸੁਖਜੋਧ ਸਿੰਘ ਤੀਜੇ ਸਥਾਨ ਤੇ ਰਹੇ, ਜਦਕਿ ਪੀਪ ਸਾਇਟ ਰਾਈਫਲ ਵਿਚ ਅਗਮਪ੍ਰਤਾਪ ਸਿੰਘ ਸੰਧੂ ਨੇ ਪਹਿਲਾ, ਰਾਜਯੋਗ ਸਿੰਘ ਨੇ ਦੂਜਾ ਅਤੇ ਕਨਵੀਰ ਸਿੰਘ ਮੱਕੜ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜਗਦੀਸ਼ ਕੁਮਾਰ (ਜਨਰਲ ਸਕੱਤਰ, ਜ਼ਿਲ੍ਹਾ ਟੂਰਨਾਮੈਂਟ ਕਮੇਟੀ), ਪ੍ਰਿੰਸੀਪਲ ਰਵਿੰਦਰ ਸਰਾਂ, ਹਰਪਾਲ ਕੌਰ, ਸੰਦੀਪ ਸਿੰਘ, ਰਜਿੰਦਰ ਸਿੰਘ, ਗੁਰਸੇਵਕ ਸਿੰਘ, ਡਾ. ਸੰਦੀਪ ਕੌਰ, ਨਿਰਮਲਾ ਦੇਵੀ, ਸ਼ੂਟਿੰਗ ਕੋਚ ਸਤਨਾਮ ਸਿੰਘ, ਸਰੀਤਾ ਅਤੇ ਹੋਰ ਅਧਿਕਾਰੀ ਤੇ ਅਧਿਆਪਕ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਮੁਕਾਬਲਿਆਂ ਦਾ ਜਾਇਜ਼ਾ ਲੈਂਦਿਆਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ੂਟਿੰਗ ਅਜਿਹੀ ਖੇਡ ਹੈ ਜੋ ਇਕਾਗਰਤਾ, ਅਨੁਸ਼ਾਸਨ, ਧੀਰਜ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।