ਮਾਤਾ ਸਾਹਿਬ ਕੌਰ ਕਾਲਜ ਵਿਖੇ ਭੌਤਿਕ ਵਿਗਿਆਨ ’ਤੇ ਚਰਚਾ ਮਾਤਾ ਸਾਹਿਬ ਕੌਰ ਕਾਲਜ ਵਿਖੇ ਭੌਤਿਕ ਵਿਗਿਆਨ ’ਤੇ ਚਰਚਾ
Publish Date: Tue, 20 Oct 2026 04:43 PM (IST)
Updated Date: Tue, 20 Oct 2026 04:45 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਦੇ ਸਾਇੰਸ ਵਿਭਾਗ ਵੱਲੋਂ ਵਿਦਿਆਰਥਣਾਂ ਵਿਚ ਵਿਗਿਆਨਕ ਚੇਤਨਾ ਤੇ ਖੋਜਮੁਖੀ ਸੋਚ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਫਿਜ਼ਿਕਸ ਲੈਬ ਵਿਚ “ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ 2026 ਦੇ ਜੇਤੂ: ਖੋਜ ਤੇ ਜੀਵਨ ਇਤਿਹਾਸ” ਵਿਸ਼ੇ ’ਤੇ ਸਮੂਹ ਚਰਚਾ ਕਰਵਾਈ ਗਈ। ਇਸ ਗਤੀਵਿਧੀ ਦੌਰਾਨ ਡਾ. ਫ੍ਰਾਂਸਿਸ ਹਾਲਜ਼ਨ ਤੇ ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ ਨਾਲ ਸਬੰਧਤ ਉਨ੍ਹਾਂ ਦੇ ਵਿਗਿਆਨਕ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥਣਾਂ ਨੂੰ ਉੱਚ-ਊਰਜਾ ਵਾਲੇ ਖਗੋਲੀ ਨਿਊਟ੍ਰੀਨੋ ਦੀ ਖੋਜ ਤੇ ਬ੍ਰਹਿਮੰਡ ਦੇ ਰਹੱਸਾਂ ਨੂੰ ਸਮਝਣ ਵਿਚ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਚਰਚਾ ਰਾਹੀਂ ਵਿਦਿਆਰਥਣਾਂ ਨੂੰ ਆਧੁਨਿਕ ਵਿਗਿਆਨਕ ਖੋਜਾਂ ਤੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਤਰੱਕੀਆਂ ਬਾਰੇ ਜਾਣਨ ਦਾ ਮੌਕਾ ਮਿਲਿਆ। ਕਾਲਜ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੇ ਸਾਇੰਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਵਿਗਿਆਨਕ ਅਤੇ ਖੋਜਮੁਖੀ ਗਤੀਵਿਧੀਆਂ ਵਿੱਚ ਵੀ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਭੌਤਿਕ ਵਿਗਿਆਨ ਵਿਭਾਗ ਦੀ ਮੁਖੀ ਡਾ. ਨਵਨੀਤ ਦਾਬੜਾ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਗੁਰਮੇਜ ਸਿੰਘ, ਪ੍ਰੋ. ਬਿਪਨ ਉੱਪਲ, ਪ੍ਰੋ. ਯਾਦਵੀਰ ਕੌਰ, ਪ੍ਰੋ. ਬਲਦੀਪ ਕੌਰ ਅਤੇ ਪ੍ਰੋ. ਅਰਸ਼ਦੀਪ ਕੌਰ ਵੀ ਹਾਜ਼ਰ ਸਨ।